Connect with us

ਅਪਰਾਧ

DRI ਦੀ ਵੱਡੀ ਕਾਰਵਾਈ : ਪੰਜਾਬ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਜ਼ਬਤੀ

Published

on

DRI's big operation: The biggest seizure of ganja in Punjab so far

ਲੁਧਿਆਣਾ : ਡਾਇਰੈਕਟਰੋਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਜੋਨਲ ਯੂਨਿਟ ਲੁਧਿਆਣਾ ਦੇ ਅਧਿਕਾਰੀਆਂ ਨੇ ਬੀਤੀ ਦੇਰ ਰਾਤ ਕਾਰਵਾਈ ‘ਚ ਇਕ ਟਰੱਕ ਫੜ੍ਹਿਆ। ਇਸ ਟਰੱਕ ‘ਚੋਂ 520 ਕਿੱਲੋ ਗਾਂਜੇ ਸਮੇਤ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਹਾਲ ਦੇ ਸਾਲਾਂ ‘ਚ ਪੰਜਾਬ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗਾਂਜੇ ਦੀ ਜ਼ਬਤੀ ਹੈ।

ਅਧਿਕਾਰੀਆਂ ਨੇ ਮਾਮਲੇ ‘ਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਡਿਸ਼ਾ ਤੋਂ ਆ ਰਹੇ ਟਰੱਕ ਨੂੰ ਲੁਧਿਆਣਾ ਤੋਂ ਲੰਘਣ ਵਾਲੇ ਨੈਸ਼ਨਲ ਹਾਈਵੇਅ-1 ‘ਤੇ ਰੋਕ ਲਿਆ ਗਿਆ। ਡੀ. ਆਰ. ਆਈ. ਅਧਿਕਾਰੀਆਂ ਨੂੰ ਛੱਤ ਦੇ ਮਾਧਿਅਮ ਰਾਹੀਂ ਐਕਸੈਸਿਬਲ ਡਰਾਈਵਰ ਕੈਬਿਨ ਪਿੱਛੇ ਬਣਾਈ ਇਕ ਲੁਕੀ ਹੋਈ ਗੁਫ਼ਾ ਮਿਲੀ। ਇਸ ‘ਚ 520 ਕਿੱਲੋ ਗਾਂਜਾ ਲੁਕੋਇਆ ਹੋਇਆ ਸੀ। ਟਰੱਕ ‘ਚ ਸਵਾਰ ਦੋਵੇਂ ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

Facebook Comments

Trending