Connect with us

ਪੰਜਾਬੀ

ਮੌਨਸੂਨ ਸੀਜ਼ਨ ‘ਚ ਲੌਂਗ ਦੀ ਚਾਹ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਇਹ 5 ਫ਼ਾਇਦੇ

Published

on

Drinking clove tea in monsoon season gives these 5 benefits to the body

ਮੌਨਸੂਨ ਦਾ ਮੌਸਮ ਸੁਹਾਵਣਾ ਜ਼ਰੂਰ ਲੱਗਦਾ ਹੈ ਪਰ ਇਹ ਆਪਣੇ ਨਾਲ ਕਈ ਸਰੀਰਕ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਇਹ ਸਮੱਸਿਆਵਾਂ ਸਕਿਨ, ਪੇਟ ਜਾਂ ਹੋਰ ਅੰਗਾਂ ਨਾਲ ਸਬੰਧਤ ਹੋ ਸਕਦੀਆਂ ਹਨ। ਇਸ ਦੌਰਾਨ ਤੁਹਾਨੂੰ ਲੌਂਗ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਮੌਨਸੂਨ ਦੇ ਮੌਸਮ ‘ਚ ਹੋਣ ਵਾਲੀਆਂ ਸਰੀਰਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੌਂਗ ਦੀ ਚਾਹ ਫਾਇਦੇਮੰਦ ਮੰਨੀ ਜਾਂਦੀ ਹੈ। ਮੌਨਸੂਨ ਦੇ ਮੌਸਮ ‘ਚ ਲੌਂਗ ਦੀ ਚਾਹ ਪੀਣ ਦੇ ਫਾਇਦੇ ਅਤੇ ਇਸ ਨੂੰ ਬਣਾਉਣ ਦੇ ਤਰੀਕੇ ਜਾਣਾਂਗੇ।

ਮੌਨਸੂਨ ‘ਚ ਲੌਂਗ ਦੀ ਚਾਹ ਪੀਣ ਦੇ ਫਾਇਦੇ : ਲੌਂਗ ਦੀ ਚਾਹ ‘ਚ ਕਾਰਬੋਹਾਈਡਰੇਟ, ਫਾਈਬਰ, ਪੋਟਾਸ਼ੀਅਮ, ਸੋਡੀਅਮ, ਜ਼ਿੰਕ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਤੁਸੀਂ ਇਸ ਦਾ ਸੇਵਨ ਹਰਬਲ ਟੀ ਦੇ ਰੂਪ ‘ਚ ਕਰ ਸਕਦੇ ਹੋ। ਜਾਣੋ ਮੌਨਸੂਨ ਦੇ ਮੌਸਮ ‘ਚ ਲੌਂਗ ਦੀ ਚਾਹ ਪੀਣ ਦੇ ਕੀ ਫਾਇਦੇ ਹਨ-

ਸਕਿਨ ਦੀਆਂ ਸਮੱਸਿਆਵਾਂ ਦੂਰ : ਮੌਨਸੂਨ ਦੌਰਾਨ ਸਾਨੂੰ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਮੀ ਦੇ ਕਾਰਨ ਚਿਹਰੇ ‘ਤੇ ਪਿੰਪਲਸ ਅਤੇ acne ਹੋਣ ਲੱਗਦੇ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੌਂਗ ਦੀ ਚਾਹ ਲਓ। ਲੌਂਗ ‘ਚ ਯੂਜੇਨੋਲ ਕੰਪਾਊਂਡ ਪਾਇਆ ਜਾਂਦਾ ਹੈ। ਇਹ ਤੱਤ ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਨ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਸਕਿਨ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਮੌਨਸੂਨ ਦੇ ਮੌਸਮ ‘ਚ ਲੌਂਗ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ।

ਇਮਿਊਨਿਟੀ ਵਧਾਉਣ ‘ਚ ਮਦਦਗਾਰ : ਕਈ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਨਾਲ ਹੁੰਦੀ ਹੈ। ਜੇਕਰ ਤੁਸੀਂ ਚਾਹ ‘ਚ ਲੌਂਗ ਮਿਲਾਉਂਦੇ ਹੋ ਤਾਂ ਇਸ ਦੇ ਦੁੱਗਣੇ ਫਾਇਦੇ ਹੋ ਸਕਦੇ ਹਨ। ਤੁਹਾਡੀ ਇਮਿਊਨਿਟੀ ਵਧਾਉਣ ਲਈ ਸਿਰਫ਼ ਇੱਕ ਕੱਪ ਲੌਂਗ ਦੀ ਚਾਹ ਬਹੁਤ ਹੈ। ਲੌਂਗ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਸੁਰੱਖਿਆ ਮਿਲਦੀ ਹੈ। ਲੌਂਗ ਦੇ ਅਰਕ ਦੀ ਵਰਤੋਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੀ ਹੈ।

ਜ਼ੁਕਾਮ-ਖ਼ੰਘ ਤੋਂ ਦਿਵਾਏ ਰਾਹਤ : ਮੌਨਸੂਨ ਦੇ ਮੌਸਮ ‘ਚ ਜੇਕਰ ਤੁਹਾਨੂੰ ਜ਼ੁਕਾਮ ਜਾਂ ਖ਼ੰਘ ਹੁੰਦੀ ਹੈ ਤਾਂ ਤੁਸੀਂ ਲੌਂਗ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਲੌਂਗ ਦਾ ਸੇਵਨ ਕਰਨ ਨਾਲ ਗਲੇ ‘ਚ ਜਮ੍ਹਾ ਬਲਗ਼ਮ ਸਾਫ਼ ਹੋ ਜਾਂਦਾ ਹੈ। ਲੌਂਗ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਲੌਂਗ ਦੀ ਚਾਹ ਉਲਟੀ ਜਾਂ ਜੀ ਕੱਚਾ ਹੋਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਵੀ ਮਦਦਗਾਰ ਮੰਨੀ ਜਾਂਦੀ ਹੈ।

ਬੁਖਾਰ ਹੋਣ ‘ਤੇ: ਮੌਨਸੂਨ ‘ਚ ਭਿੱਜਣ ਜਾਂ ਮੌਸਮ ‘ਚ ਬਦਲਾਅ ਦੇ ਕਾਰਨ ਬੁਖਾਰ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਸੀਂ ਲੌਂਗ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਲੌਂਗ ‘ਚ ਐਂਟੀਵਾਇਰਲ ਗੁਣ ਹੁੰਦੇ ਹਨ। ਲੌਂਗ ‘ਚ ਐਂਟੀ-ਮਾਈਕ੍ਰੋਬਾਇਲ ਗੁਣ ਵੀ ਹੁੰਦੇ ਹਨ। ਡੇਂਗੂ ਦੇ ਮੌਸਮ ‘ਚ ਵੀ ਲੌਂਗ ਦੀ ਚਾਹ ਦਾ ਸੇਵਨ ਇਸ ਦੀ ਰੋਕਥਾਮ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਦਿਨ ‘ਚ ਇੱਕ ਜਾਂ ਦੋ ਵਾਰ ਲੌਂਗ ਦੀ ਚਾਹ ਦਾ ਸੇਵਨ ਕਰ ਸਕਦੇ ਹੋ।

ਪਾਚਨ ਲਈ ਫਾਇਦੇਮੰਦ: ਲੌਂਗ ਦੀ ਚਾਹ ਤੁਹਾਡੇ ਪਾਚਨ ਤੰਤਰ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਮੌਨਸੂਨ ਦੇ ਮੌਸਮ ‘ਚ ਪਾਚਨ ਤੰਤਰ ਖਰਾਬ ਹੋ ਜਾਂਦਾ ਹੈ। ਪਾਚਨ ਤੰਤਰ ਦੇ ਖਰਾਬ ਹੋਣ ਨਾਲ ਪੇਟ ਦਰਦ, ਖੱਟੇ ਡਕਾਰ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਤੁਸੀਂ ਲੌਂਗ ਦੀ ਚਾਹ ਦਾ ਸੇਵਨ ਕਰ ਸਕਦੇ ਹੋ।

ਲੌਂਗ ਦੀ ਚਾਹ ਕਿਵੇਂ ਬਣਾਈਏ?
ਤੁਸੀਂ ਪਾਣੀ ਨੂੰ ਉਬਾਲੋ, ਹੁਣ ਭਾਂਡੇ ‘ਚ ਲੌਂਗ ਪਾ ਕੇ ਉਬਲਣ ਦਿਓ।, ਪਾਣੀ ਚੰਗੀ ਤਰ੍ਹਾਂ ਉਬਲਣ ਤੋਂ ਬਾਅਦ ਤੁਸੀਂ ਮਿਸ਼ਰਣ ਨੂੰ ਇੱਕ ਕੱਪ ‘ਚ ਛਾਣ ਲਓ।, ਅੰਤ ‘ਚ ਤੁਸੀਂ ਅੱਧਾ ਚੱਮਚ ਸ਼ਹਿਦ ਮਿਲਾ ਕੇ ਗਰਮ ਚਾਹ ਦਾ ਆਨੰਦ ਲੈ ਸਕਦੇ ਹੋ।

Facebook Comments

Trending