ਹਲਦੀ ਵਾਲਾ ਦੁੱਧ ਕਿਸੀ ‘ਸੁਪਰ ਡ੍ਰਿੰਕ’ ਤੋਂ ਘੱਟ ਨਹੀਂ ਹੈ। ਇਹ ਨਾ ਸਿਰਫ ਜ਼ਖ਼ਮਾਂ ਨੂੰ ਠੀਕ ਕਰਨ ਵਿਚ ਮਦਦਗਾਰ ਹੈ ਬਲਕਿ ਇਹ ਮਾਸਪੇਸ਼ੀਆਂ ਦੇ ਖਿਚਾਅ ਅਤੇ ਤਣਾਅ ਨੂੰ ਘਟਾਉਣ ਵਿਚ ਵੀ ਸਹਾਇਤਾ ਕਰਦਾ ਹੈ। 90% ਭਾਰਤੀਆਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਹਲਦੀ ਵਾਲਾ ਦੁੱਧ ਤੁਹਾਡੇ ਲਈ ਕਿੰਨਾ ਲਾਭਕਾਰੀ ਹੋ ਸਕਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਹਲਦੀ ਵਾਲਾ ਦੁੱਧ ਤੁਹਾਨੂੰ ਤੰਦਰੁਸਤ ਰੱਖਣ ਵਿੱਚ ਕਿਵੇਂ ਮਦਦ ਕਰ ਸਕਦਾ ਹੈ।
ਕਿਹੜਾ ਦੁੱਧ ਹੈ ਸਹੀ : ਨਾਨ ਬਰੈਂਡਡ, ਰੈਗੂਲਰ ਫੁੱਲ ਫੈਟ ਮਿਲਕ ਵਿੱਚ ਇੱਕ ਚੁਟਕੀਭਰ ਹਲਦੀ ਪਾ ਕੇ ਰੋਜ਼ਾਨਾ ਪੀਓ। ਤੁਸੀਂ ਚਾਹੋ ਤਾਂ ਗਾਂ ਦੇ ਦੁੱਧ ਵਿਚ ਵੀ ਹਲਦੀ ਮਿਲਾ ਕੇ ਪੀ ਸਕਦੇ ਹੋ। ਦੁੱਧ ਉਹੀ ਚੰਗਾ ਹੁੰਦਾ ਹੈ ਜੋ ਫਰਿੱਜ ਵਿਚ ਰੱਖੇ ਬਿਨਾਂ ਹੀ ਕੁਝ ਘੰਟਿਆਂ ਵਿਚ ਖਰਾਬ ਹੋ ਜਾਂਦਾ ਹੈ ਕਿਉਂਕਿ ਮਿਲਾਵਟ ਵਾਲਾ ਦੁੱਧ ਜਲਦੀ ਖਰਾਬ ਨਹੀਂ ਹੁੰਦਾ। ਇਸ ਦੇ ਨਾਲ ਹੀ ਹਲਦੀ ਪਾਊਡਰ ਉਹੀ ਖਰੀਦੋ ਜੋ ਕੁਦਰਤੀ ਅਤੇ ਸਥਾਨਕ ਤੌਰ ‘ਤੇ ਉਗਾਇਆ ਜਾਂਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ ਹਲਦੀ ਦੀਆਂ ਗੱਠਾਂ ਲੈ ਕੇ ਉਨ੍ਹਾਂ ਨੂੰ ਘਰ ਵਿਚ ਵੀ ਪੀਸ ਸਕਦੇ ਹੋ। ਜੇ ਤੁਸੀਂ ਰਾਤ ਨੂੰ ਹਲਦੀ ਵਾਲਾ ਦੁੱਧ ਪੀ ਰਹੇ ਹੋ ਤਾਂ ਉਸ ਵਿਚ ਚੁਟਕੀਭਰ ਕਾਲੀ ਮਿਰਚ ਜਾਂ ਜੈਫ਼ਲ ਮਿਲਾਓ। ਇਸ ਨਾਲ ਇਮਿਊਨਟੀ ਵੀ ਬੂਸਟ ਹੋਵੇਗੀ ਅਤੇ ਪਾਚਨ ਕਿਰਿਆ ਸਹੀ ਰਹੇਗੀ। ਨਾਲ ਹੀ ਇਹ ਸਰਦੀ-ਜ਼ੁਕਾਮ ਬੁਖਾਰ ਤੋਂ ਵੀ ਬਚਾਏਗਾ।
ਰਾਤ ਨੂੰ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ : ਰਾਤ ਨੂੰ ਹਲਦੀ ਵਾਲਾ ਦੁੱਧ ਪੀਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਤੁਸੀਂ ਚਾਹੋ ਤਾਂ ਸਵੇਰੇ ਇਸ ਦਾ ਸੇਵਨ ਕਰ ਸਕਦੇ ਹੋ। ਦਰਅਸਲ ਰਾਤ ਵੇਲੇ ਇਹ ਹਾਰਮੋਨ ਸੰਤੁਲਨ ਨੂੰ ਅਨੁਕੂਲ ਬਣਾਉਂਦਾ ਹੈ। ਇਸ ਨਾਲ ਨਾ ਸਿਰਫ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਬਲਕਿ ਤੁਹਾਨੂੰ ਫਰੈਸ਼ ਵੀ ਰੱਖਦਾ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਔਰਤਾਂ ਲਈ ਇੱਕ ਵਧੀਆ ਡ੍ਰਿੰਕ ਹੈ ਜੋ ਪੀਸੀਓਡੀ ਸਮੱਸਿਆ ਤੋਂ ਪੀੜਤ ਹਨ। ਜਿਨ੍ਹਾਂ ਨੂੰ ਬਲੈਡਰ ਪਿੰਪਲਸ ਹੁੰਦੇ ਹਨ ਉਹ ਇਸ ਵਿਚ ਅਲਸੀ ਦੇ ਬੀਜ ਮਿਲਾਉਣ।
ਹੁਣ ਤੁਹਾਨੂੰ ਦੱਸਦੇ ਹਾਂ ਹਲਦੀ ਵਾਲਾ ਦੁੱਧ ਪੀਣ ਦੇ ਕੁਝ ਫਾਇਦੇ
ਹਲਦੀ ਅਤੇ ਦੁੱਧ ਦਾ ਜ਼ਬਰਦਸਤ ਮਿਸ਼ਰਨ ਭਾਰ ਘਟਾਉਣ ਵਿਚ ਵੀ ਮਦਦਗਾਰ ਹੈ। ਐਂਟੀਆਕਸੀਡੈਂਟ, ਫੈਟੀ ਐਸਿਡ ਅਤੇ ਐਂਟੀਇਨਫਲੇਮੈਟਰੀ ਗੁਣਾਂ ਨਾਲ ਭਰਪੂਰ ਹਲਦੀ ਵਾਲਾ ਦੁੱਧ ਇੰਫੈਕਸ਼ਨ ਤੋਂ ਬਚਾਅ ਵਿਚ ਵੀ ਮਦਦ ਕਰਦਾ ਹੈ। ਰੋਜ਼ ਹਲਦੀ ਵਾਲਾ ਦੁੱਧ ਪੀਣ ਨਾਲ ਅੱਖਾਂ ਵੀ ਤੰਦਰੁਸਤ ਰਹਿੰਦੀਆਂ ਹਨ। ਨਾਲ ਹੀ ਇਸ ਨਾਲ dark circles ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਵੱਧਦੀ ਉਮਰ ਵਿਚ ਹਲਦੀ ਵਾਲਾ ਦੁੱਧ ਪੀਓ। ਇਸ ਨਾਲ ਜੋੜਾਂ ਦੇ ਦਰਦ, ਐਂਟੀ-ਏਜਿੰਗ ਸਮੱਸਿਆਵਾਂ ਦੂਰ ਰਹਿਣਗੀਆਂ। ਤਣਾਅ ਤੋਂ ਰਾਹਤ ਲਈ ਹਲਦੀ ਦਾ ਦੁੱਧ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਡਿਪ੍ਰੈਸ਼ਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਹਲਦੀ ਵਾਲਾ ਦੁੱਧ ਬਲੱਡ ਸਰਕੂਲੇਸ਼ਨ ਨੂੰ ਵਧਾਉਂਦਾ ਹੈ। ਜਿਸ ਨਾਲ ਬਲੱਡ ਕਲੋਟਿੰਗ, ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਇਸ ਵਿਚ ਐਂਟੀਕੈਂਸਰ ਗੁਣ ਵੀ ਹੁੰਦੇ ਹਨ ਜੋ ਸਰੀਰ ਨੂੰ ਕੈਂਸਰ ਸੈੱਲਾਂ ਅਤੇ ਫ੍ਰੀ ਰੈਡੀਕਲਜ਼ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ।