ਲੁਧਿਆਣਾ : ਖੇਤੀ ਕਾਰੋਬਾਰ ਮਾਹਿਰ ਡਾ. ਰਮਨਦੀਪ ਸਿੰਘ ਨੂੰ ਪੀ.ਏ.ਯੂ. ਦੇ ਸਕੂਲ ਆਫ ਬਿਜਨਸ ਸਟੱਡੀਜ਼ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ| ਉਹ ਜਨਵਰੀ 1995 ਵਿੱਚ ਸਹਾਇਕ ਪ੍ਰੋਫੈਸਰ ਵਜੋਂ ਪੀ.ਏ.ਯੂ. ਦਾ ਹਿੱਸਾ ਬਣੇ | ਉਹਨਾਂ ਦੀ ਮੁਹਾਰਤ ਦਾ ਖੇਤਰ ਮੰਡੀਕਰਨ ਪ੍ਰਬੰਧਨ, ਖੇਤੀ-ਵਪਾਰ ਪ੍ਰਬੰਧਨ, ਕਾਰੋਬਾਰੀ ਉੱਦਮ ਅਤੇ ਮਨੁੱਖੀ ਸਰੋਤ ਪ੍ਰਬੰਧਨ ਨਾਲ ਸਬੰਧਤ ਅਧਿਆਪਨ, ਪਸਾਰ ਅਤੇ ਖੋਜ ਗਤੀਵਿਧੀਆਂ ਰਹੀਆਂ ਹਨ |
ਡਾ. ਰਮਨਦੀਪ ਸਿੰਘ ਨੇ ਖੇਤੀ ਮੰਡੀਕਰਨ ਦੀ ਰਣਨੀਤੀ ਦੇ ਨਾਲ-ਨਾਲ ਕਿਸਾਨਾਂ ਲਈ ਥੋਕ ਅਤੇ ਪ੍ਰਚੂਨ ਰੂਪ ਵਿੱਚ ਖੇਤੀ ਜਿਣਸਾਂ ਅਤੇ ਉਤਪਾਦਾਂ ਦੀ ਵਿਕਰੀ ਅਤੇ ਕਾਰੋਬਾਰ ਤੋਂ ਇਲਾਵਾ ਖੇਤੀ ਖੇਤਰ ਵਿੱਚ ਕਾਰੋਬਾਰੀ ਉੱਦਮ ਅਤੇ ਪੇਂਡੂ ਇਲਾਕਿਆਂ ਵਿੱਚ ਜਿਣਸਾਂ ਤੋਂ ਉਤਪਾਦ ਬਨਾਉਣ ਦੀ ਵੰਡ ਲੜੀ ਦਾ ਢਾਂਚਾ ਵਿਕਸਿਤ ਕੀਤਾ | ਉਹਨਾਂ ਨੇ ਇਸ ਸੰਬੰਧ ਵਿੱਚ 36 ਵੱਖ-ਵੱਖ ਕੋਰਸਾਂ ਦਾ ਅਧਿਆਪਨ ਕੀਤਾ | 75 ਐੱਮ ਬੀ ਏ ਅਤੇ 6 ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਕੀਤੀ |