Connect with us

ਪੰਜਾਬੀ

ਡਾਃ ਗੁਰਪ੍ਰੀਤ ਸਿੰਘ ਧੁੱਗਾ ਦਾ ਪਲੇਠਾ ਨਾਵਲ “ਚਾਲੀ ਦਿਨ” ਲੋਕ ਅਰਪਣ

Published

on

Dr. Gurpreet Singh Dhuga's first novel "Chali Din" is a public offering

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਫੇਅਰਫੀਲਡ ਵੱਸਦੇ ਡਾਃ ਧੁੱਗਾ ਗੁਰਪ੍ਰੀਤ ਦੇ ਆੱਟਮ ਆਰਟ ਪਟਿਆਲਾ ਵੱਲੋਂ ਛਪੇ ਪਲੇਠੇ ਨਾਵਲ “ਚਾਲ਼ੀ ਦਿਨ” ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬ ਭਵਨ ਸਰੀ(ਕੈਨੇਡਾ) ਦੇ ਬਾਨੀ ਸੁੱਖੀ ਬਾਠ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਜੀ ਜੀ ਐੱਨ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਲੋਕ ਅਰਪਣ ਕੀਤਾ।

ਨਾਵਲ ਤੇ ਨਾਵਲਕਾਰ ਦੀ ਜਾਣ ਪਛਾਣ ਕਰਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਧੁੱਗਾ ਕਲਾਂ(ਹੋਸ਼ਿਆਰਪੁਰ) ਦਾ ਜੰਮਪਲ ਡਾਃ ਗੁਰਪ੍ਰੀਤ ਸਿੰਘ ਧੁੱਗਾ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਕਾਲਜ ਦਾ 1990-91 ਨੇੜੇ ਵਿਦਿਆਰਥੀ ਹੁੰਦਿਆਂ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਮੈਂਬਰ ਰਿਹਾ ਹੈ ਪਰ ਉਦੋਂ ਉਹ ਕਵਿਤਾ ਲਿਖਦਾ ਹੁੰਦਾ ਸੀ। ਇਹ ਨਾਵਲ ਇੱਕ ਫਕੀਰ ਨਾਲ ਚਾਲੀ ਦਿਨ ਲੰਮੀ ਵਾਰਤਾ ਦਾ ਨਾਵਲੀ ਬਿਰਤਾਤ ਹੈ।

Facebook Comments

Trending