Connect with us

ਪੰਜਾਬੀ

ਮੂਲੀ ਨਾਲ ਭੁੱਲਕੇ ਵੀ ਨਾ ਖਾਓ ਇਹ ਚੀਜ਼ਾਂ, ਸਿਹਤ ‘ਤੇ ਪਵੇਗਾ ਬੁਰਾ ਅਸਰ

Published

on

Don't forget to eat these things with radish, it will have a bad effect on your health

ਮੂਲੀ ਨੂੰ ਸਲਾਦ ਦੇ ਰੂਪ ‘ਚ ਜ਼ਿਆਦਾ ਖਾਧਾ ਜਾਂਦਾ ਹੈ। ਮੂਲੀ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਖਰਾਬ ਸੈੱਲਾਂ ਨੂੰ ਠੀਕ ਕਰਨ ਦਾ ਕੰਮ ਕਰਦੇ ਹਨ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਪਰ ਮੂਲੀ ਇਹ ਸਾਰੇ ਫਾਇਦੇ ਉਦੋਂ ਹੀ ਦਿੰਦੀ ਹੈ ਜਦੋਂ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਖਾਂਦੇ ਹੋ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਮੂਲੀ ਦਾ ਸੇਵਨ ਕਿਵੇਂ ਕਰ ਰਹੇ ਹਾਂ।

ਮੂਲੀ ਖਾਣ ਤੋਂ ਬਾਅਦ ਨਾ ਖਾਓ ਇਹ ਚੀਜ਼ਾਂ
ਦੁੱਧ : ਜੇਕਰ ਤੁਸੀਂ ਮੂਲੀ ਦਾ ਪਰੌਂਠਾ ਜਾਂ ਮੂਲੀ ਦਾ ਸਲਾਦ ਖਾ ਰਹੇ ਹੋ ਤਾਂ ਉਸ ਤੋਂ ਬਾਅਦ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਨਾ ਖਾਓ। ਅਜਿਹਾ ਕਰਨ ਨਾਲ ਸਕਿਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਖੀਰਾ : ਸਲਾਦ ‘ਚ ਮੂਲੀ ਦੇ ਨਾਲ ਖੀਰਾ ਖਾਣ ਨਾਲ ਵਜ਼ਨ ਘੱਟ ਹੁੰਦਾ ਹੈ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਦੋਵੇਂ ਇਕੱਠੇ ਖਾਣ ਨਾਲ ਸਾਡੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਅਜਿਹਾ ਕਰਨ ਨਾਲ ਸਕਿਨ ‘ਤੇ ਰੈਸ਼ੇਜ ਦੀ ਸਮੱਸਿਆ ਹੋ ਸਕਦੀ ਹੈ।

ਸੰਤਰੇ : ਕਦੇ ਵੀ ਮੂਲੀ ਦੇ ਨਾਲ ਸੰਤਰਾ ਨਾ ਖਾਓ, ਚਾਹੇ ਉਹ ਫਲ ਦੇ ਰੂਪ ‘ਚ ਹੋਵੇ ਜਾਂ ਜੂਸ ਦੇ ਰੂਪ ‘ਚ, ਇਸ ਤੋਂ ਬਚੋ। ਇਨ੍ਹਾਂ ਦੇ ਮਿਸ਼ਰਣ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਪਾਚਨ ਤੰਤਰ ਨੂੰ ਵੀ ਖ਼ਰਾਬ ਕਰ ਸਕਦਾ ਹੈ।

ਕਰੇਲਾ : ਜੇਕਰ ਤੁਸੀਂ ਖਾਣੇ ‘ਚ ਮੂਲੀ ਖਾ ਰਹੇ ਹੋ ਤਾਂ ਇਸ ਦੇ ਨਾਲ ਕਰੇਲਾ ਨਾ ਖਾਓ, ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੂੰ ਸਾਹ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਚਾਹ : ਬਹੁਤ ਸਾਰੇ ਲੋਕ ਮੂਲੀ ਦੇ ਪਰੌਂਠੇ ਦੇ ਨਾਲ ਗਰਮ ਚਾਹ ਦਾ ਸੇਵਨ ਕਰਦੇ ਹਨ ਜਿਸ ਨਾਲ ਸਿਹਤ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਨਾਲ ਐਸੀਡਿਟੀ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਇਸ ਲਈ ਸਾਵਧਾਨ ਰਹੋ ਅਤੇ ਮੂਲੀ ਖਾਣ ਤੋਂ ਬਾਅਦ ਉੱਪਰ ਦੱਸੀਆਂ ਗਈਆਂ ਚੀਜ਼ਾਂ ਤੋਂ ਬਚੋ। ਇਸ ਨਾਲ ਤੁਹਾਡੀ ਸਿਹਤ ਨੂੰ ਮੂਲੀ ਦੇ ਸਹੀ ਫਾਇਦੇ ਮਿਲਣਗੇ।

Facebook Comments

Trending