ਮਾਨਸੂਨ ਦੌਰਾਨ ਬੈਕਟੀਰੀਅਲ ਇਨਫੈਕਸ਼ਨ ਜਿਵੇਂ ਕਿ ਖੰਘ, ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਵਧੇਰੇ ਹੁੰਦੀ ਹੈ। ਖਾਸ ਕਰਕੇ ਲੋਕਾਂ ਨੂੰ ਖੰਘ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ। ਅਜਿਹੀ ਸਥਿਤੀ ਵਿੱਚ ਮਾਹਿਰਾਂ ਅਨੁਸਾਰ ਰੋਜ਼ਾਨਾ ਦੀ ਖੁਰਾਕ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਖਾਣ ਵਾਲਿਆਂ ਚੀਜ਼ਾਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਖੰਘ ਅਤੇ ਛਾਤੀ ਵਿੱਚ ਬਲਗਮ ਦੀ ਸਮੱਸਿਆ ਨੂੰ ਵਧਾਉਂਦੇ ਹਨ। ਆਓ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਮਾਨਸੂਨ ਦੇ ਦੌਰਾਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ…
ਚਾਵਲ :ਚਾਵਲ ਠੰਡੀ ਤਾਸੀਰ ਵਾਲੀ ਚੀਜ਼ ਹਨ। ਇਸਦੇ ਸੇਵਨ ਨਾਲ ਬਲਗਮ ਵਧਣ ਦੀ ਸਮੱਸਿਆ ਹੁੰਦੀ ਹੈ। ਇਸ ਲਈ ਖਾਂਸੀ ਦੀ ਪਰੇਸ਼ਾਨੀ ਹੋਣ ‘ਤੇ ਇਸਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਚੀਨੀ : ਇਸ ਦੌਰਾਨ ਚੀਨੀ ਖਾਣ ਨਾਲ ਵੀ ਖੰਘ, ਗਲੇ ਵਿੱਚ ਇਨਫੈਕਸ਼ਨ ਆਦਿ ਦੀ ਸਮੱਸਿਆ ਵੱਧ ਸਕਦੀ ਹੈ। ਇਸਦੇ ਨਾਲ ਹੀ ਚੀਨੀ ਇਨਿਊਨਿਟੀ ਕਮਜ਼ੋਰ ਕਰ ਕੇ ਖੰਘ, ਜ਼ੁਕਾਮ ਆਦਿ ਦੀ ਪਰੇਸ਼ਾਨੀ ਵਧਾ ਸਕਦੀ ਹੈ।
ਕਾਫ਼ੀ : ਕੈਫੀਨ ਗਲੇ ਦੀਆਂ ਮਾਸਪੇਸ਼ੀਆਂ ਡਿਹਾਈਡ੍ਰੇਡ ਕਰਨ ਦੀ ਮੁੱਖ ਵਜ੍ਹਾ ਹੈ। ਖੰਘ ਦੌਰਾਨ ਇਸਦਾ ਦੇਵਨ ਕਰਨ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ। ਇਸ ਲਈ ਇਸ ਸਮੱਸਿਆ ਵਿੱਚ ਕੈਫੀਨ ਯੁਕਤ ਪੀਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਦੁੱਧ ਤੇ ਹੋਰ ਡੇਅਰੀ ਉਤਪਾਦ : ਖਾਂਸੀ ਦੌਰਾਨ ਦੂਧ ਤੇ ਹੋਰ ਡੇਅਰੀ ਉਤਪਾਦਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚ ਮੌਜੂਦ ਤੱਤ ਛਾਤੀ ਵਿੱਚ ਕਫ ਵਧਾਉਣ ਦਾ ਕੰਮ ਕਰਦੇ ਹਨ । ਇਸ ਕਾਰਨ ਖੰਘ ਅਤੇ ਛਾਤੀ ਵਿੱਚ ਬਲਗਮ ਦੀ ਸਮੱਸਿਆ ਵੱਧ ਸਕਦੀ ਹੈ। ਅਜਿਹੇ ਵਿੱਚ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ।
ਤਲਿਆ ਤੇ ਮਸਾਲੇਦਾਰ ਫ਼ੂਡ : ਮਾਨਸੂਨ ਦੌਰਾਨ ਲੋਕ ਖਾਸ ਤੌਰ ‘ਤੇ ਚਾਹ, ਪਕੌੜੇ ਤੇ ਬਾਹਰ ਦੀਆਂ ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣਾ ਪਸੰਦ ਕਰਦੇ ਹਨ। ਜੇਕਰ ਰੁਕ ਵੀ ਖੰਘ ਨਾਲ ਪਰੇਸ਼ਾਨ ਹੋ ਤਾਂ ਇਨ੍ਹਾਂ ਦੇ ਸੇਵਨ ਕਰਨ ਤੋਂ ਪਰਹੇਜ਼ ਕਰੋ। ਇਹ ਪਦਾਰਥ ਤੁਹਾਡੀ ਖੰਘ ਦੀ ਸਮੱਸਿਆ ਨੂੰ ਵਧਾ ਸਕਦੀ ਹੈ।