Connect with us

ਖੇਤੀਬਾੜੀ

ਪੀ ਏ ਯੂ ਦੇ ਖੋਜ ਕਾਰਜਾਂ ਲਈ ਕਿਸਾਨ ਵਲੋਂ ਇੰਡੋਮੈਂਟ ਫੰਡ ਵਿਚ ਰਾਸ਼ੀ ਭੇਂਟ

Published

on

Donation to endowment fund by farmer for PAU research works

ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕਿਸਾਨਾਂ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਅਤੇ ਅਟੁੱਟ ਹੈ। ਇਸੇ ਸਿਲਸਿਲੇ ਵਿਚ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਲਗਾਏ ਗਏ ਕਿਸਾਨ ਮੇਲੇ ਵਿੱਚ ਖੇਤੀਬਾੜੀ ਯੂੁਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸ੍ਰ. ਹਰਨੇਕ ਸਿੰਘ ਸਪੁੱਤਰ ਸ੍ਰ. ਭੋਜ ਸਿੰਘ ਪਿੰਡ ਤਰਖਾਣ ਵਾਲਾ, ਜ਼ਿਲ੍ਹਾ ਬਠਿੰਡਾ ਨੇ ਆਪਣੇ ਵੱਲੋਂ ਪੰਜ ਹਜ਼ਾਰ ਰੁਪਏ ਦਾ ਚੈੱਕ ਪੀਏਯੂ ਇੰਡੋਮੈਂਟ ਫੰਡ ਲਈ ਸਹਾਇਤਾ ਦੇ ਤੌਰ ਤੇ ਦਿੱਤਾ।

ਉਨ੍ਹਾਂ ਵਾਅਦਾ ਕੀਤਾ ਕਿ ਉੁਹ ਹਰ ਸਾਲ ਬਠਿੰਡਾ ਕਿਸਾਨ ਮੇਲੇ ਤੇ ਪੰਜ ਹਜ਼ਾਰ ਰੁੁੁਪਏ ਖੇਤੀਬਾੜੀ ਯੂੁਨੀਵਰਸਿਟੀ ਦੇ ਖੋਜ ਕਾਰਜਾਂ ਲਈ ਦਿਆ ਕਰੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਕਸਦ ਦੇ ਨਾਲ ਪੈਸੇ ਦੇ ਰਿਹਾ ਹੈ ਤਾਂ ਕਿ ਖੇਤੀ ਖੋਜ ਨੂੰ ਮਜ਼ਬੂਤ ਕਰਨ ਲਈ ਇਸ ਕਾਰਜ ਵਿੱਚ ਹੋਰ ਕਿਸਾਨ ਵੀ ਉਤਸ਼ਾਹਿਤ ਹੋ ਕੇ ਆਪਣਾ ਯੋਗਦਾਨ ਪਾਉਣ। ਪੀ ਏ ਯੂ ਦੇ ਵਾਈਸ ਚਾਂਸਲਰ ਸ਼੍ਰੀ ਡੀ ਕੇ ਤਿਵਾੜੀ, ਆਈ ਏ ਐੱਸ, ਕਮਿਸ਼ਨਰ ਕਿਸਾਨ ਭਲਾਈ ਤੇ ਖੇਤੀਬਾੜੀ ਨੇ ਸਰਦਾਰ ਹਰਨੇਕ ਸਿੰਘ ਦਾ ਇਸ ਉਤਮ ਕਾਰਜ ਲਈ ਧੰਨਵਾਦ ਕੀਤਾ।

Facebook Comments

Trending