Connect with us

ਪੰਜਾਬੀ

ਸ਼ਹਿਰ ‘ਚ ਧੜੱਲੇ ਨਾਲ ਹੋ ਰਿਹੈ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ

Published

on

Domestic cooking gas abuse is rampant in the city

ਲੁਧਿਆਣਾ  :  ਸ਼ਹਿਰ ਦੇ ਅਨੇਕਾਂ ਹੀ ਇਲਾਕਿਆਂ ਵਿਚ ਕਥਿਤ ਤੌਰ ਤੇ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ ਹੋ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਢਾਬੇ, ਫਾਸਟਫੂਡ ਦੁਕਾਨਾਂ ਅਤੇ ਖਾਣ ਪੀਣ ਦਾ ਕਾਰੋਬਾਰ ਕਰਨ ਵਾਲੇ ਹੋਰ ਦੁਕਾਨਦਾਰਾਂ ਵਿਚੋਂ ਅਨੇਕਾਂ ਵੱਲੋਂ ਹੀ ਆਪਣੇ ਕਾਰੋਬਾਰ ਲਈ ਵਪਾਰਕ ਸਿਲੰਡਰ ਦਾ ਇਸਤੇਮਾਲ ਕਰਨ ਦੀ ਥਾਂ ਘਰੇਲੂ ਰਸੋਈ ਗੈਸ ਦੀ ਵਰਤੋਂ ਕੀਤੀ ਜਾ ਰਹੀ ਹੈ।

ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਕਾਰੋਬਾਰ ਵਾਸਤੇ ਵਪਾਰਕ ਸਿਲੰਡਰ ਦਾ ਇਸਤੇਮਾਲ ਹੀ ਕੀਤਾ ਜਾ ਸਕਦਾ ਹੈ ਉਹ ਵੀ ਕੁਨੈਕਸ਼ਨ ਲੈ ਕੇ ਪਰ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਅਨੇਕਾਂ ਹੀ ਇਲਾਕਿਆਂ ਵਿਚ ਸ਼ਰੇਆਮ ਹੀ ਅਜਿਹਾ ਹੁੰਦਾ ਵੇਖਿਆ ਜਾ ਸਕਦਾ ਹੈ। ਖੁਰਾਕ ਸਪਲਾਈ ਵਿਭਾਗ ਵੱਲੋਂ ਸਮੇਂ-ਸਮੇਂ ਤੇ ਇਸ ਸਬੰਧ ਵਿਚ ਕਾਰਵਾਈਆਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਘਰੇਲੂ ਸਿਲੰਡਰ ਆਦਿ ਵੀ ਕਬਜ਼ੇ ਵਿਚ ਲਏ ਜਾਂਦੇ ਹਨ ਪਰ ਅਜਿਹਾ ਲੱਗਦਾ ਹੈ ਕਿ ਕਾਰਵਾਈ ਕਾਫ਼ੀ ਨਹੀਂ ਹਨ।

ਇਸ ਦੇ ਨਾਲ-ਨਾਲ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਕਥਿਤ ਤੌਰ ‘ਤੇ ਸਟੋਵ ਚੁੱਲ੍ਹਾ ਮੁਰੰਮਤ ਕਰਨ ਤੇ ਹੋਰ ਕਾਰੋਬਾਰ ਕਰਨ ਦੀ ਆੜ੍ਹ ਹੇਠ ਕਥਿਤ ਤੌਰ ‘ਤੇ ਘਰੇਲੂ ਰਸੋਈ ਗੈਸ ਸਿਲੰਡਰ ਤੋਂ ਛੋਟੇ ਸਿਲੰਡਰਾਂ ਅਤੇ ਵਾਹਨਾਂ ਵਿਚ ਗੈਸ ਭਰੀ ਜਾ ਰਹੀ ਹੈ। ਇਹ ਗੱਲ ਵੀ ਆਪਣੇ ਆਪ ਵਿਚ ਬੜੀ ਹੀ ਹੈਰਾਨੀ ਜਨਕ ਹੋਣ ਦੇ ਨਾਲ-ਨਾਲ ਹੀ ਅਨੇਕਾਂ ਸਵਾਲ ਵੀ ਪੈਦਾ ਕਰਦੀ ਹੈ। ਅਜਿਹਾ ਕਰਨਾ ਜਿਥੇ ਨਿਯਮਾਂ ਦੀ ਉਲੰਘਣਾ ਹੈ ਉਥੇ ਇਹ ਖਤਰਨਾਕ ਵੀ ਸਾਬਤ ਹੋ ਸਕਦੀ ਹੈ।

ਇਸ ਸਬੰਧ ਵਿਚ ਅਨੇਕਾਂ ਲੋਕਾਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵਿਭਾਗ ਇਸ ਗੱਲ ਨੰ ਯਕੀਨੀ ਬਣਾਵੇ ਕਿ ਕੋਈ ਵੀ ਕਿੱਧਰੇ ਨਿਯਮਾਂ ਦੀ ਉਲੰਘਣਾ ਨਾ ਕਰ ਸਕੇ। ਗੱਲਬਾਤ ਦੌਰਾਨ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ ਤੇ ਉਲੰਘਣਾ ਰੋਕਣ ਲਈ ਛਾਪੇਮਾਰੀਆਂ ਤੇ ਹੋਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।

 

Facebook Comments

Trending