Connect with us

ਪੰਜਾਬ ਨਿਊਜ਼

ਪੰਜਾਬ ‘ਚ 4 ਸਾਲਾਂ ਅੰਦਰ 5 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ, ਸਰਕਾਰੀ ਹਸਪਤਾਲਾਂ ‘ਚ ਨਹੀਂ ਹਨ ਰੈਬਿਜ਼ ਦੇ ਟੀਕੇ

Published

on

Dogs kill 5 lakh people in Punjab in 4 years, no rabies vaccine in government hospitals
ਲੁਧਿਆਣਾ : ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਤੋਂ ਬਾਅਦ ਹਾਲਾਤ ਆਮ ਹੋਣ ‘ਤੇ ਲੋਕਾਂ ਨੂੰ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਫਿਰ ਵੱਧ ਗਈਆਂ ਹਨ। ਸਰਕਾਰੀ ਹਸਪਤਾਲਾ ‘ਚ ਰੈਬਿਜ਼ ਦੇ ਟੀਕਿਆਂ ਦੀ ਘਾਟ ਕਾਰਨ ਲੋਕਾਂ ਨੂੰ ਨਿੱਜੀ ਹਸਪਤਾਲਾਂ ਅਤੇ ਕਲੀਨਿਕਾਂ ਦਾ ਰੁਖ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ 4 ਸਾਲਾਂ ‘ਚ 5 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ। ਲੁਧਿਆਣਾ ਇਸ ਮਾਮਲੇ ‘ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ।
ਸੂਬੇ ‘ਚ ਹਰ ਸਾਲ 20 ਹਜ਼ਾਰ ਦੇ ਕਰੀਬ ਲੋਕਾਂ ਦੀ ਕੁੱਤਿਆਂ ਦੇ ਵੱਢਣ ਕਾਰਨ ਮੌਤ ਹੋ ਜਾਂਦੀ ਹੈ। ਹਾਲਾਂਕਿ ਸਰਕਾਰ ਵੱਲੋਂ ਕੁੱਤਿਆਂ ਦੀ ਸਟਰਲਾਈਜ਼ੇਸ਼ਨ ਦੀਆਂ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਪਰ ਕੋਈ ਵੀ ਯੋਜਨਾ ਸਿਰੇ ਨਹੀਂ ਚੜ੍ਹ ਸਕੀ। ਲਿਹਾਜ਼ਾ ਕੁੱਤਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਅਤੇ ਗੈਰ ਸਰਕਾਰੀ ਸੰਗਠਨਾਂ ਨੇ ਕੁੱਤਾ ਘਰ ਬਣਾਉਣ ਦੀ ਗੱਲ ਕਹੀ। ਉਸ ‘ਤੇ ਵੀ ਕਿਸੇ ਤਰ੍ਹਾਂ ਦਾ ਅਮਲ ਨਹੀਂ ਹੋਇਆ।
ਲੋਕਾਂ ਨੂੰ ਰਾਹਤ ਦੇਣ ਲਈ ਸਰਕਾਰੀ ਹਸਪਤਾਲਾਂ ‘ਚ ਕੁੱਤਿਆਂ ਦੇ ਵੱਢਣ ‘ਤੇ ਲਾਏ ਜਾਣ ਵਾਲੇ ਐਂਟੀ ਰੈਬਿਜ਼ ਦੇ ਟੀਕੇ ਮੁਫ਼ਤ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ ਪਰ ਕਈ ਸਰਕਾਰੀ ਹਸਪਤਾਲ ਰੈਬਿਜ਼ ਦੇ ਕੁੱਝ ਟੀਕੇ ਵੀ. ਆਈ. ਪੀ. ਲੋਕਾਂ ਲਈ ਰੱਖਦੇ ਹਨ। ਆਮ ਲੋਕਾਂ ਲਈ ਇਹ ਆਊਟ ਆਫ ਸਟਾਕ ਹੀ ਰਹਿੰਦੇ ਹਨ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਮਈ ਮਹੀਨੇ ਤੱਕ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਹੈ ਪਰ ਇੰਨੇ ਟੀਕੇ ਸਰਕਾਰੀ ਹਸਪਤਾਲਾਂ ‘ਚ ਮੁਹੱਈਆ ਨਹੀਂ ਸਨ।

Facebook Comments

Trending