Connect with us

ਇੰਡੀਆ ਨਿਊਜ਼

ਦੀਵਾਲੀ ਦੇ ਤਿਉਹਾਰ ਮੌਕੇ ਇਸ ਤਰ੍ਹਾਂ ਕਰੋ ਲਕਸ਼ਮੀ ਪੂਜਾ, ਮਿਲੇਗਾ ਲਾਭ

Published

on

Do Lakshmi Puja like this on the occasion of Diwali festival, you will get benefits

ਹਰ ਸਾਲ ਕੱਤਕ ਮਹੀਨੇ ਦੀ ਮੱਸਿਆ ਤਿਥੀ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਦੇ ਪਾਵਨ ਦਿਨ ਭਗਵਾਨ ਗਣੇਸ਼ ਜੀ ਤੇ ਮਾਤਾ ਲਕਸ਼ਮੀ ਜੀ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਇਸ ਸਾਲ ਦੀਵਾਲੀ ‘ਤੇ ਦੁਰਲੱਭ ਸੰਯੋਗ ਬਣ ਰਿਹਾ ਹੈ। ਜੋਤਿਸ਼ ਅਨੁਸਾਰ, ਇਸ ਸਾਲ ਦੀਵਾਲੀ ਦੁਰਲੱਭ ਸੰਯੋਗ ਨੂੰ ਸ਼ੁੱਭ ਮੰਨਿਆ ਜਾ ਰਿਹਾ ਹੈ। ਇਸ ਵਾਰ ਦੀਵਾਲੀ ਦਾ ਪਵਿੱਤਰ ਤਿਉਹਾਰ 4 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਸਾਲ ਦੀਵਾਲੀ ‘ਤੇ ਸੂਰਜ, ਮੰਗਲ, ਬੁੱਧ ਤੇ ਚੰਦਰਮਾ ਤੁਲਾ ਰਾਸ਼ੀ ‘ਚ ਬਿਰਾਜਮਾਨ ਰਹਿਣਗੇ। ਤੁਲਾ ਰਾਸ਼ੀ ‘ਚ ਚਾਰ ਗ੍ਰਹਿਆਂ ਦੇ ਰਹਿਣ ਨਾਲ ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ। ਜੋਤਿਸ਼ ਸ਼ਾਸਤਰ ‘ਚ ਸੂਰਜ ਨੂੰ ਗ੍ਰਹਿਆਂ ਦਾ ਰਾਜਾ, ਮੰਗਲ ਨੂੰ ਗ੍ਰਹਿਆਂ ਦਾ ਸੈਨਾਪਤੀ, ਬੁੱਧ ਨੂੰ ਗ੍ਰਹਿਣਾਂ ਦਾ ਰਾਜਕੁਮਾਰ ਤੇ ਚੰਦਰਮਾ ਨੂੰ ਮਨ ਦਾ ਕਾਰਕ ਮੰਨਿਆ ਜਾਂਦਾ ਹੈ।

1. ਧਨ-ਲਾਭ ਹੋਣ ਦੇ ਸੰਕੇਤ।
2. ਸ਼ੁੱਭ ਫਲ ਦੀ ਪ੍ਰਾਪਤੀ ਹੋਵੇਗੀ।
3. ਨੌਕਰੀ ਤੇ ਵਪਾਰ ‘ਚ ਤਰੱਕੀ ਦੇ ਯੋਗ ਬਣਨਗੇ।
4. ਮਾਣ-ਸਨਮਾਨ ‘ਚ ਵਾਧਾ ਤੇ ਤਰੱਕੀ ਮਿਲੇਗੀ।

ਉੱਥੇ ਹੀ ਮੱਸਿਆ ਤਿਥੀ 4 ਨਵੰਬਰ ਨੂੰ ਸਵੇਰੇ 6.6 ਤੋਂ ਆਰੰਭ ਹੋ ਕੇ 5 ਨਵੰਬਰ ਨੂੰ ਸਵੇਰੇ 2.44 ‘ਤੇ ਸਮਾਪਤ ਹੋਵੇਗੀ। ਦੀਵਾਲੀ ‘ਤੇ ਲਕਸ਼ਮੀ ਪੂਜਨ ਮਹੂਰਤ ਸ਼ਾਮ 6.10 ਤੋਂ ਰਾਤ 8.6 ਤਕ ਹੈ। ਦਫ਼ਤਰਾਂ ਅਤੇ ਕਾਰਖ਼ਾਨਿਆਂ ਆਦਿ ‘ਚ ਲਕਸ਼ਮੀ ਪੂਜਨ ਦਾ ਸਮਾਂ ਦੁਪਹਿਰ 3.9 ਤੋਂ 4.35 ਤੱਕ ਰਹੇਗਾ। ਇਸ ਸਮੇਂ ਪੂਜਾ ਕਰਨ ਨਾਲ ਉਸ ਸਥਾਨ ‘ਤੇ ਲਕਸ਼ਮੀ ਜੀ ਦਾ ਵਾਸ ਹੋਵੇਗਾ।

 

Facebook Comments

Trending