Connect with us

ਇੰਡੀਆ ਨਿਊਜ਼

ਦੀਵਾਲੀ- ਗੁਰਪੂਰਬ ਮੌਕੇ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਕੀਤਾ ਤੈਅ

Published

on

Diwali: Punjab govt sets time for firecrackers

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਇਸ ਸਾਲ ਵੀ ਪਟਾਕੇ ਚਲਾਉਣ ਉਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਸ਼ਰਤਾਂ ਦੇ ਨਾਲ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਸਰਕਾਰ ਵੱਲੋਂ ਗ੍ਰੀਨ ਪਟਾਕੇ ਚਲਾਉਣ ਲਈ ਬਕਾਇਦਾ ਟਾਈਮ ਟੇਬਲ ਜਾਰੀ ਕੀਤਾ ਹੈ, ਜਿਸ ਵਿੱਚ ਦਿਵਾਲ਼ੀ, ਗੁਰੂਪੁਰਬ ਅਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ। ਦੱਸਣਯੋਗ ਹੈ ਕਿ ਪਟਾਕੇ ਚਲਾਉਣ ਨਾਲ ਵਾਤਾਵਰਣ ਵਿੱਚ ਜ਼ਹਿਰਲੀਆਂ ਤੇ ਖਤਰਨਾਕ ਗੈਸਾਂ ਫੈਲਦੀਆਂ ਹਨ ਜੋ ਕੈਂਸਰ, ਕਿਡਨੀ ਫੇਲ੍ਹ, ਹਾਰਟ ਅਟੈਕ ਤੇ ਹੋਰ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀਆਂ ਹਨ।

ਇਸ ਤੋਂ ਇਲਾਵਾ ਪਟਾਕਿਆਂ ਨਾਲ ਅੱਖਾਂ ਤੇ ਚਮੜੀ ਨੂੰ ਵੀ ਨੁਕਸਾਨ ਪਹੁੰਚਦਾ ਹੈ, ਜਿਸ ਦੇ ਚੱਲਦਿਆਂ ਚੰਨੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਦੀਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਗੁਰਪੁਰਬ ਮੌਕੇ ਸਵੇਰੇ 4 ਤੋਂ 5 ਅਤੇ ਰਾਤ 9 ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਇਸੇ ਤਰ੍ਹਾਂ ਕ੍ਰਿਸਮਸ ਮੌਕੇ 25 ਤੇ 26 ਦਸੰਬਰ ਨੂੰ ਰਾਤ 11.55 ਤੋਂ ਬਾਅਦ 12.30 ਵਜੇ ਤੱਕ ਅਤੇ ਨਵੇਂ ਸਾਲ ਦੀ ਸ਼ਾਮ ਨੂੰ 31 ਦਸੰਬਰ ਤੇ 1 ਜਨਵਰੀ ਨੂੰ ਰਾਤ 11.55 ਤੋਂ ਬਾਅਦ 12.30 ਵਜੇ ਤੱਕ ਲੋਕ ਪਟਾਕੇ ਚਲਾ ਸਕਣਗੇ।

ਉੱਥੇ ਹੀ ਦੱਸਣਯੋਗ ਹੈਕਿ ਜਲੰਧਰ ਅਤੇ ਮੰਡੀ ਗੋਬਿੰਦਗੜ੍ਹ ਚ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ ਹੈ, ਕਿਉਂਕਿ ਇਨ੍ਹਾਂ ਦੋ ਸ਼ਹਿਰਾਂ ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੈ। ਜਲੰਧਰ ਵਿੱਚ ਕੱਲ੍ਹ ਰਾਤ ਤੋਂ ਲੈਕੇ 31 ਦਸੰਬਰ ਤੱਕ ਪਟਾਕੇ ਪੂਰੀ ਤਰ੍ਹਾਂ ਬੈਨ ਕਰ ਦਿੱਤੇ ਗਏ ਹਨ।ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਬਕਾਇਦਾ ਲਾਈਸੈਂਸ ਜਾਰੀ ਕੀਤੇ ਹਨ। ਲਾਈਸੈਂਸ ਧਾਰਕ ਦੁਕਾਨਦਾਰ ਵੀ ਸਿਰਫ ਗ੍ਰੀਨ ਪਟਾਕੇ ਹੀ ਵੇਚ ਸਕਣਗੇ। ਬਿਨਾਂ ਲਾਈਸੈਂਸ ਪਟਾਕੇ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ। ਸਰਕਾਰ ਨੇ ਪਟਾਕਿਆਂ ਦੀ ਆਨਲਾਈਨ ਵਿਕਰੀ ਤੇ ਵੀ ਰੋਕ ਲਗਾ ਦਿੱਤੀ ਹੈ।

Facebook Comments

Trending