ਲੁਧਿਆਣਾ : ਪ੍ਰਸ਼ਾਸਨ ਵੱਲੋਂ ਆਧਾਰ ਕਾਰਡ ਦੇ ਡੇਟਾ ਨੂੰ ਅੱਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਲੁਧਿਆਣਾ ਜ਼ਿਲ੍ਹੇ ਨੂੰ ਇਸ ਅਭਿਆਸ ਲਈ ਪਾਇਲਟ ਵਜੋਂ ਚੁਣਿਆ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋਂ ਦੱਸਿਆ ਗਿਆ ਕਿ ਜਨਤਕ ਜੀਵਨ ਵਿੱਚ ਆਧਾਰ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਆਪਣੇ ਯੂ.ਆਈ.ਡੀ.ਏ.ਆਈ. ਨੂੰ ਨਵੀਨਤਮ ਅਤੇ ਸਹੀ ਜਨਸੰਖਿਆ ਜਾਣਕਾਰੀ ਨਾਲ ਅਪਡੇਟ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਧਾਰ ਡੇਟਾ ਨੂੰ ਅਪਡੇਟ ਕਰਨ ਲਈ ਵਸਨੀਕਾਂ ਦੀ ਮਦਦ ਵਜੋਂ, ਜ਼ਿਲ੍ਹਾ ਪ੍ਰਸ਼ਾਸਨ ਯੂ.ਆਈ.ਡੀ.ਏ.ਆਈ. ਨਾਲ ਮਿਲ ਕੇ ਪਛਾਣ/ਪਤੇ ਦੇ ਸਬੂਤ ਵਜੋਂ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਦੇ ਨਾਲ-ਨਾਲ ਆਧਾਰ ਡੇਟਾ ਨੂੰ ਅੱਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗਾ।
ਜਿਸ ਤਹਿਤ ਨਾਨ ਸਟੇਟ ਰਜਿਸਟਰਾਰ ਜਿਵੇਂ ਕਿ ਸੀ.ਐਸ.ਈ. ਈ-ਗਵਰਨੈਂਸ, ਬੀ.ਐਸ.ਐਨ.ਐਲ., ਡਾਕ ਵਿਭਾਗ, ਬੈਂਕਾਂ ਆਦਿ ਵਿੱਚ ਆਧਾਰ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪਾਂ ਸਬੰਧੀ ਯੋਗ ਜਾਗਰੂਕਤਾ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ।