Connect with us

ਪੰਜਾਬੀ

ਆਗਾਮੀ ਮੌਨਸੂਨ ਦੇ ਅਗਾਉਂ ਪ੍ਰਬੰਧਾਂ ‘ਤੇ ਕੀਤੇ ਵਿਚਾਰ ਵਟਾਂਦਰੇ

Published

on

Discussions on arrangements for the forthcoming monsoon

ਲੁਧਿਆਣਾ :  ਨਗਰ ਨਿਗਮ ਲੁਧਿਆਣਾ ਜੋਨ-ਸੀ ਦੇ ਜੋਨਲ ਕਮਿਸ਼ਨਰ ਡਾ. ਪੂਨਮ ਪ੍ਰੀਤ ਕੋਰ ਵੱਲੋ ਓ.ਐਂਡ.ਐਮ/ਬੀ.ਐਂਡ.ਆਰ ਦੇ ਸਟਾਫ ਨਾਲ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਆਗਾਮੀ ਮੌਨਸੂਨ ਦੇ ਅਗਾਉਂ ਪ੍ਰਬੰਧਾਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਮੀਟਿੰਗ ਤੋਂ ਬਾਅਦ, ਜੋਨਲ ਕਮਿਸ਼ਨਰ ਡਾ. ਪੂਨਮ ਪ੍ਰੀਤ ਕੋਰ ਵੱਲੋ ਸ਼ਹਿਰ ਦੇ ਨੀਵੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੋਰਾਨ ਬੰਦ ਪਈਆਂ ਰੋਡ ਜਾਲੀਆਂ ਨੂੰ ਸਾਫ ਕਰਵਾਉਣ ਦੀ ਹਦਾਇਤ ਕੀਤੀ ਗਈ।

ਉਨ੍ਹਾਂ ਮੌਕੇ ‘ਤੇ ਹੀ ਕਈ ਥਾਵਾਂ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪਿਛਲੇ 2 ਦਿਨਾਂ ਤੋ ਜੋਨ-ਸੀ ਦੇ ਜੋ ਨੀਵੇ ਇਲਾਕੇ ਸੀ ਉਨਾਂ੍ਹ ਨੂੰ ਚੈੱਕ ਕੀਤਾ ਗਿਆ ਅਤੇ ਅੱਗੇ ਤੋ ਵੀ ਇਹ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਓ.ਐਂਡ.ਐਮ ਅਤੇ ਬੀ.ਐਂਡ.ਆਰ ਦੇ ਸਟਾਫ ਨ੍ਵੰ ਹਦਾਇਤ ਕਰਦਿਆਂ ਕਿਹਾ ਉਹ ਲਗਾਤਾਰ ਫੀਲਡ ‘ਤੇ ਨਜ਼ਰ ਬਣਾਈ ਰੱਖਣ ਅਤੇ ਜਿੱਥੇ ਕਿਤੇ ਵੀ ਕੰਮ ਪੈਡਿੰਗ ਹੈ, ਉਸਨੂੰ ਮੌਨਸੂਨ ਤੋ ਪਹਿਲਾਂ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਬਰਸਾਤੀ ਮੌਸਮ ਦੌਰਾਨ ਵਸਨੀਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਪੇਸ਼ ਨਾ ਆਵੇ।

Facebook Comments

Trending