ਲੁਧਿਆਣਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਦੀ ਬੱਚਤ ਕਰਨ ਲਈ ਕਿਸਾਨਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਵਲੋਂ ਪਿੰਡ-ਪਿੰਡ ਕਿਸਾਨ ਸਿਖ਼ਲਾਈ ਕੈਂਪ ਲਗਾਏ ਜਾ ਰਹੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰ ਸਿੰਘ ਬੈਨੀਪਾਲ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਮੇਂ ਵਰਤੀਆਂ ਜਾਣ ਵਾਲੀਆਂ ਡਰਿੱਲ ਮਸ਼ੀਨਾਂ ਦੀ ਪਿੰਡਾਂ ‘ਚ ਉਪਲਬਤਾ ਲਈ ਕੋਆਪ੍ਰੇਟਿਵ ਸੁਸਾਇਟੀਆਂ ਦੇ ਸੈਕਟਰੀਆਂ ਨੂੰ ਹੋਰ ਮਸ਼ੀਨਾਂ ਵਿਚ ਸੋਧ ਕਰਕੇ ਵਰਤਣ ਲਈ ਟ੍ਰੇਨਿੰਗ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਡਿੱਗ ਰਹੀ ਤਹਿ ਪ੍ਰਤੀ ਚਿੰਤਤ ਹੁੰਦਿਆਂ ਹੁਣ ਮਸ਼ੀਨਰੀ ਕੰਪਨੀਆਂ ਵਲੋਂ ਵੀ ਯੋਗਦਾਨ ਪਾਉਣ ਦਾ ਤਹੱਈਆ ਕੀਤਾ ਹੈ.
ਸੁਧਾਰ ਰਾਏਕੋਟ ਰੋਡ ‘ਤੇ ਗੋਂਦਵਾਲ ਸਥਿਤ ਕੰਪਨੀ ਮੈ/ਸ ਧੰਜਲ ਐਗਰੀਕਲਚਰ ਇੰਡਸਟਰੀਜ਼ ਦੇ ਮਾਲਕ ਇੰਦਰਜੀਤ ਸਿੰਘ ਦੀਪ ਧੰਜਲ ਤੇ ਮੈ/ਸ ਨੈਸ਼ਨਲ ਐਗਰੋ ਇੰਡਸਟਰੀਜ਼ ਸਮਰਾਲਾ ਚੌਂਕ ਲੁਧਿਆਣਾ ਦੇ ਮਾਲਿਕ ਰਾਜਦੀਪ ਸਿੰਘ ਵਲੋਂ ਵਿਭਾਗ ਨੂੰ ਸਹਿਯੋਗ ਦਿੰਦਿਆਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੀ ਡਰਿੱਲ ਬਿਨ੍ਹਾਂ ਕਿਸੇ ਖ਼ਰਚੇ ਦੇ ਉਪਲੱਬਧ ਕਰਵਾਉਣ ਲਈ ਹਾਮੀ ਭਰੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਇਨ੍ਹਾਂ ਕੰਪਨੀਆਂ ਦੇ ਦਫ਼ਤਰ ਸੰਪਰਕ ਕੀਤਾ ਜਾ ਸਕਦਾ ਹੈ।