Connect with us

ਪੰਜਾਬ ਨਿਊਜ਼

ਰਾਜਾਸਾਂਸੀ ਏਅਰਪੋਰਟ ਤੋਂ 27 ਮਾਰਚ ਨੂੰ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ

Published

on

Direct flights from Rajasansi Airport will start on March 27

ਰਾਜਾਸਾਂਸੀ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕੋਰੋਨਾ ਦੇ ਸਮੇਂ ਲੰਡਨ ਅਤੇ ਬਰਮਿੰਘਮ ਰਵਾਨਾ ਹੋਣ ਵਾਲੀਆਂ ਬੰਦ ਹੋਈਆਂ ਸਿੱਧੀਆਂ ਉਡਾਣਾਂ ਹੁਣ ਮੁੜ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਏਸ਼ੀਆ ਏਅਰ ਇੰਡੀਆ ਵਲੋਂ ਬਰਮਿੰਘਮ ਲਈ ਹਫ਼ਤੇ ਵਿੱਚ ਦੋ ਦਿਨ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਵਾਲੇ ਦਿਨ ਲੰਡਨ ਤੋਂ ਅੰਮ੍ਰਿਤਸਰ ਲਈ ਉਡਾਣ ਭਰੀ ਗਈ ਅਤੇ ਹਰ ਐਤਵਾਰ, ਸੋਮਵਾਰ ਤੇ ਮੰਗਲਵਾਰ ਅੰਮ੍ਰਿਤਸਰ ਤੋਂ ਲੰਡਨ ਲਈ ਉਡਾਣ ਰਵਾਨਾ ਹੋਵੇਗੀ। ਏਅਰਪੋਰਟ ਤੋਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਹੋਣ ਨਾਲ ਰਾਜਾਸਾਂਸੀ ਹਵਾਈ ਅੱਡੇ ’ਤੇ ਕੋਰੋਨਾ ਤੋਂ ਪਹਿਲਾਂ ਵਾਲੀਆਂ ਰੋਣਕਾਂ ਮੁੜ ਲੱਗਣੀਆਂ ਸ਼ੁਰੂ ਹੋ ਜਾਣਗੀਆਂ।

ਏਅਰ ਇੰਡੀਆ ਵਲੋਂ 27 ਮਾਰਚ ਤੋਂ ਹਫ਼ਤੇ ਦੇ ਤਿੰਨ ਦਿਨ ਲੰਡਨ ਲਈ ਇਥੋਂ ਸਿੱਧੀ ਉਡਾਣ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਏਅਰ ਇੰਡੀਆ ਵੱਲੋਂ ਬਰਮਿੰਘਮ ਲਈ ਹਫ਼ਤੇ ਵਿੱਚ ਦੋ ਦਿਨ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਲੰਡਨ ਜਾਣ ਵਾਲੇ ਯਾਤਰੀਆ ਨੂੰ ਦਿੱਲੀ, ਉਜਬੇਕਿਸਤਾਨ ਜਾਂ ਕਤਰ ਰਾਹੀਂ ਜਾਣਾ ਪੈ ਰਿਹਾ ਸੀ। ਉਡਾਣ ਸ਼ੁਰੂ ਹੋਣ ਨਾਲ ਯਾਤਰੀਆਂ ਦਾ ਸਫ਼ਰ ਹੁਣ ਸੁਖਾਲਾ ਹੋ ਜਾਵੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਏਅਰਪੋਰਟ ਤੋਂ ਘਰੇਲੂ ਉਡਾਣਾਂ ਪੁਣੇ, ਦਿੱਲੀ, ਮੁੰਬਈ, ਬੈਂਗਲੁਰੂ, ਸ਼੍ਰੀ ਨਗਰ, ਕਲਕੱਤਾ, ਅਹਿਮਦਾਬਾਦ, ਜੈਪੁਰ ਅਤੇ ਪਟਨਾ ਲਈ ਚੱਲ ਰਹੀਆਂ ਹਨ।

Facebook Comments

Trending