ਅਪਰਾਧ
ਤਲਵਾਰ ਦੀ ਨੋਕ ਤੇ ਔਰਤ ਕੋਲੋਂ ਲੁੱਟੀਆਂ ਹੀਰੇ ਦੀਆਂ ਮੁੰਦਰੀਆਂ, ਮਾਮਲਾ ਦਰਜ਼
Published
3 years agoon

ਲੁਧਿਆਣਾ : ਇੰਦੌਰ ਤੋਂ ਲੁਧਿਆਣਾ ਆਈ ਕਾਰ ਸਵਾਰ ਔਰਤ ਨੂੰ ਨਿਸ਼ਾਨਾ ਬਣਾਉਂਦਿਆਂ ਤਿੰਨ ਬਦਮਾਸ਼ਾਂ ਨੇ ਤਲਵਾਰ ਦੀ ਨੋਕ ਤੇ ਉਸ ਕੋਲੋਂ ਹੀਰੇ ਦੀਆਂ ਮੁੰਦਰੀਆਂ ਤੇ ਆਈ ਫੋਨ ਲੁੱਟ ਲਿਆ । ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇੰਦੌਰ ਦੇ ਨੇਪਾਨੀਆ ਰੋਡ ਪੈਰਾਡਾਈਜ਼ ਹੋਮਜ਼ ਦੀ ਰਹਿਣ ਵਾਲੀ ਮੰਜੂ ਜੈਸਵਾਲ ਦੇ ਬਿਆਨਾਂ ਉਪਰ ਤਿੰਨ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।
ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੰਜੂ ਜੈਸਵਾਲ ਨੇ ਦੱਸਿਆ ਕਿ ਉਹ ਆਪਣੇ ਭਰਾ ਨਿਤਿਨ ਤਾਮਰਕਾਰ ਨਾਲ ਇੰਦੌਰ ਤੋਂ ਲੁਧਿਆਣਾ ਆਈ ਸੀ । ਰਾਤ ਸਵਾ 11 ਵਜੇ ਦੇ ਕਰੀਬ ਉਸ ਨੂੰ ਗੱਡੀ ਵਿੱਚ ਬਿਠਾ ਕੇ ਉਸ ਦਾ ਭਰਾ ਨਿਤਿਨ ਕਮਰੇ ਲੈਣ ਲਈ ਜੀਟੀ ਰੋਡ ਤੇ ਪੈਂਦੇ ਢੰਡਾਰੀ ਕਲਾਂ ਦੇ ਇਕ ਹੋਟਲ ਦੇ ਅੰਦਰ ਚਲਾ ਗਿਆ। ਇਸੇ ਦੌਰਾਨ ਤਿੱਨ ਨੌਜਵਾਨ ਆਏ ਜਿਨ੍ਹਾਂ ‘ਚੋਂ ਇਕ ਦੇ ਹੱਥ ‘ਚ ਕਿਰਪਾਨ ਸੀ । ਬਦਮਾਸ਼ਾਂ ਨੇ ਕਾਰ ‘ਚ ਬੈਠੀ ਮੰਜੂ ਨੂੰ ਤਲਵਾਰ ਦੀ ਨੋਕ ਤੇ ਡਰਾ ਧਮਕਾ ਕੇ ਉਸ ਕੋਲੋਂ ਹੀਰੇ ਦੀਆਂ ਦੋ ਮੁੰਦਰੀਆ ਤੇ ਆਈ ਫੋਨ ਲੁੱਟ ਲਿਆ ।
ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਸੂਤਰਾਂ ਮੁਤਾਬਕ ਪੁਲਿਸ ਨੇ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਜਾਂਚ ਅਧਿਕਾਰੀ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੰਜੂ ਜੈਸਵਾਲ ਦੇ ਬਿਆਨ ਉੱਪਰ ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
You may like
-
ਢੰਡਾਰੀ ਕਲਾਂ ਇਲਾਕੇ ‘ਚੋਂ ਅਗ/ਵਾ ਬੱਚਾ UP ਤੋਂ ਬਰਾਮਦ, ਸਕੂਲ ਦੇ ਬਾਹਰੋਂਂ ਕੀਤਾ ਸੀ ਕਿਡ/ਨੈਪ
-
ਐਗਜ਼ੀਬਿਸ਼ਨ ‘ਚ ਆਏ ਵਿਦੇਸ਼ੀ ਮਹਿਮਾਨ ਦਾ ਪਾਸਪੋਰਟ, ਲੈਪਟਾਪ ਤੇ ਡਾਲਰ ਚੋਰੀ
-
ਕਰਿਆਨੇ ਦੀ ਦੁਕਾਨ ’ਤੇ ਬੈਠੇ ਵਿਅਕਤੀ ਨੂੰ ਚਾ/ਕੂ ਦਿਖਾ ਕੇ ਖੋਹਿਆ ਮੋਬਾਇਲ
-
ਲੁੱਟ ਖੋਹ ਕਰਨ ਵਾਲੇ 3 ਗ੍ਰਿਫ਼ਤਾਰ, ਅੱਠ ਮੋਬਾਈਲ, ਇਕ ਦਾਤ, ਖਿਡੌਣਾ ਪਿਸਤੌਲ ਤੇ ਐਕਟੀਵਾ ਬਰਾਮਦ
-
ਐਕਟਿਵਾ ’ਤੇ ਜਾ ਰਹੇ ਚਾਚੇ ਤੇ ਭਤੀਜੇ ਨੂੰ ਬੰਦੂਕ ਦੀ ਨੋਕ ’ਤੇ ਲੁੱਟਿਆ, ਮਾਮਲਾ ਦਰਜ
-
ਲੁਧਿਆਣਾ ਦੇ ਰੈਸਟੋਰੈਂਟ ‘ਚ ਪੁਲਿਸ ਦਾ ਛਾਪਾ, ਨੌਜਵਾਨਾਂ ਨੂੰ ਹੁੱਕਾ ਪਰੋਸਦੇ ਮਾਲਕ ਤੇ ਕਰਮਚਾਰੀ ਕਾਬੂ