Connect with us

ਪੰਜਾਬੀ

ਸ਼ੂਗਰ ਦੇ ਮਰੀਜ਼ ਰੋਜ਼ ਪੀਓ ਇਹ 3 ਤਰ੍ਹਾਂ ਦੀ Herbal Tea, ਕੰਟਰੋਲ ‘ਚ ਰਹੇਗਾ ਸ਼ੂਗਰ ਲੈਵਲ

Published

on

diabetes patient healthy tea

ਸ਼ੂਗਰ ਅੱਜ ਦੇ ਸਮੇਂ ਦੀ ਖਤਰਨਾਕ ਬਿਮਾਰੀ ਬਣ ਗਈ ਹੈ। ਗਲਤ ਲਾਈਫਸਟਾਈਲ, ਜੰਕ ਫੂਡ ਅਤੇ ਆਲਸ ਵਰਗੀਆਂ ਆਦਤਾਂ ਇਸ ਬੀਮਾਰੀ ਨੂੰ ਹੋਰ ਵਧਾ ਰਹੀਆਂ ਹਨ। ਤੁਸੀਂ ਇਸ ਬਿਮਾਰੀ ਨੂੰ ਠੀਕ ਤਾਂ ਨਹੀਂ ਕਰ ਸਕਦੇ। ਪਰ ਚੰਗੀ ਡਾਇਟ ਅਤੇ ਖਾਣ-ਪੀਣ ਦੇ ਨਾਲ ਕੰਟਰੋਲ ਜ਼ਰੂਰ ਕਰੋ। ਸ਼ੂਗਰ ਦੇ ਮਰੀਜ਼ਾਂ ਨੂੰ ਖੰਡ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਅੱਜ ਤੁਹਾਨੂੰ 3 ਅਜਿਹੀਆਂ ਹਰਬਲ ਚਾਹ ਬਾਰੇ ਜਾਣਕਾਰੀ ਦਿਆਂਗੇ ਜੋ ਤੁਹਾਡੇ ਲਈ ਵਰਦਾਨ ਸਾਬਤ ਹੋਣਗੀਆਂ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…

ਦਾਲਚੀਨੀ ਵਾਲੀ ਚਾਹ : ਦਾਲਚੀਨੀ ਦੀ ਚਾਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੀ ਹੈ। ਰਸੋਈ ‘ਚ ਵਰਤੀ ਜਾਣ ਵਾਲੀ ਦਾਲਚੀਨੀ ਸ਼ੂਗਰ ‘ਚ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀ-ਡਾਇਬੀਟਿਕ ਤੱਤ ਤੁਹਾਡੇ ਸਰੀਰ ‘ਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਖੂਨ ‘ਚ ਸ਼ੂਗਰ ਜਲਦੀ ਨਹੀਂ ਰਿਲੀਜ਼ ਹੋਵੇਗੀ ਅਤੇ ਨਾਲ ਹੀ ਇਹ ਇਨਸੁਲਿਨ ਦੇ ਬੈਲੇਂਸ ਨੂੰ ਕੰਟਰੋਲ ‘ਚ ਰੱਖੇਗੀ।

ਗ੍ਰੀਨ ਟੀ : ਸ਼ੂਗਰ ਦੇ ਮਰੀਜ਼ਾਂ ਲਈ ਵੀ ਗ੍ਰੀਨ ਟੀ ਫਾਇਦੇਮੰਦ ਹੁੰਦੀ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਦਾ ਸੇਵਨ ਕਰਦੇ ਹਨ। ਪਰ ਤੁਸੀਂ ਡਾਇਬਟੀਜ਼ ਵਰਗੀ ਖਤਰਨਾਕ ਬੀਮਾਰੀ ‘ਤੇ ਕੰਟਰੋਲ ਪਾਉਣ ਲਈ ਵੀ ਇਸ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ‘ਚ ਜ਼ਹਿਰੀਲੇ ਪਦਾਰਥਾਂ ਦੇ ਲੈਵਲ ਨੂੰ ਕੰਟਰੋਲ ‘ਚ ਕਰਦੀ ਹੈ।

ਇਹ ਤੁਹਾਡੇ ਪਾਚਨ ਤੰਤਰ ਨੂੰ ਹੁਲਾਰਾ ਦੇਣ ‘ਚ ਵੀ ਮਦਦ ਕਰਦਾ ਹੈ। ਇਹ ਤੁਹਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ‘ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ।

ਕੈਮੋਮਾਈਲ ਚਾਹ : ਇਸ ਦਾ ਸੇਵਨ ਕਰਨ ਨਾਲ ਤੁਹਾਡਾ ਸ਼ੂਗਰ ਲੈਵਲ ਪੂਰੀ ਤਰ੍ਹਾਂ ਕੰਟਰੋਲ ਰਹਿੰਦਾ ਹੈ। ਇਸ ਦੇ ਨਾਲ ਹੀ ਤੁਸੀਂ ਹੋਰ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ। ਇਸ ‘ਚ ਐਂਟੀ-ਇੰਫਲੇਮੇਟਰੀ, ਪੌਲੀਫੇਨੋਲ, ਫਲੇਵੋਨੋਇਡ, ਟੈਨਿਨ ਅਤੇ ਐਂਟੀਆਕਸੀਡੈਂਟ ਤੱਤ ਹੁੰਦੇ ਹਨ। ਇਹ ਤੁਹਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਚਾਹ ਦਾ ਸੇਵਨ ਤੁਸੀਂ ਦਿਨ ‘ਚ ਦੋ ਵਾਰ ਕਰ ਸਕਦੇ ਹੋ।

Facebook Comments

Trending