Connect with us

ਅਪਰਾਧ

ਢੱਡਰੀਆਂਵਾਲਾ ਨੇ ਗੁਰੂ ਨਾਨਕ ਦੇਵ ਜੀ ਨੂੰ ਮੰਦਾ ਬੋਲਣ ਵਾਲੇ ਅਨਿਲ ਅਰੋੜਾ ‘ਤੇ ਕੱਢੀ ਭੜਾਸ

Published

on

Dhadrianwala lashes out at Anil Arora for slandering Guru Nanak

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ ਦੀ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਵਲੋਂ ਸਖ਼ਤ ਸ਼ਬਦਾਂ ‘ਚ ਨਿਖ਼ੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਬੰਦੇ ਨੇ ਜੋ ਸ਼ਬਦ ਵਰਤੇ ਹਨ, ਉਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਹੋ ਗਏ ਹਨ। ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਕਿ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਨਾਲ ਇਸ ਸਮਾਜ ‘ਚ ਨਾ ਆਉਂਦੇ ਤਾਂ ਸਾਡੀ ਕੌਣ ਸੁਣਦਾ। ਜੇਕਰ ਸ੍ਰੀ ਗੁਰੂ ਨਾਨਕ ਇਸ ਸੰਸਾਰ ‘ਤੇ ਨਾ ਆਉਂਦੇ ਤਾਂ ਪੁਜਾਰੀਆਂ ਵਲੋਂ ਅਜੇ ਤੱਕ ਵੀ ਦਾਨ ਦੇ ਨਾਮ ‘ਤੇ ਕਈ ਕੁਝ ਹੋਣਾ ਸੀ। ਢੱਡਰੀਆਂਵਾਲੇ ਨੇ ਕਿਹਾ ਕਿ ਇਹ ਲੋਕ ਕਿੰਨੇ ਭੈੜੇ ਹਨ ਜੋ ਆਪਣੇ ਅੰਦਰ ਇੰਨੀ ਜ਼ਹਿਰ ਲੈ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਮਾਜ ‘ਚ ਕ੍ਰਾਂਤੀ ਅਤੇ ਇਨਕਲਾਬ ਲਿਆਉਣ ਵਾਲੇ ਸ਼ਖ਼ਸ, ਮਹਾਂਪੁਰਸ਼ ਸਭ ਦੇ ਸਾਂਝੇ ਹੁੰਦੇ ਹਨ, ਸਮਾਜ ਨੂੰ ਸੌਖਿਆਂ ਕਰਨ ਵਾਲੇ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੁੱਟ ਕੇ ਖਾਣ ਵਾਲੇ ਬੰਦਿਆਂ ਤੋਂ ਬਚਾ ਕੇ ਮਨੁੱਖ ਦਾ ਸਾਹ ਸੌਖਾ ਕੀਤਾ ਹੈ।

ਉੱਥੇ ਹੀ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੱਲ ਹਿੰਦੂਆਂ ਦੀ ਨਹੀਂ ਹੈ, ਭਾਵੇਂ ਵਿਅਕਤੀ ਕਿਸੇ ਵੀ ਜਾਤ-ਧਰਮ ‘ਚ ਪੈਦਾ ਹੋਇਆ ਹੋਵੇ ਪਰ ਇੰਨੀ ਨਫ਼ਰਤ ਕਿਉਂ? ਉਨ੍ਹਾਂ ਕਿਹਾ ਕਿ ਕਿਸੇ ਲਈ ਵੀ ਇੰਨੀ ਜ਼ਿਆਦਾ ਨਫ਼ਰਤ ਦਿਲ ‘ਚ ਰੱਖਣਾ ਬਹੁਤ ਹੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਭਾਵੇਂ ਕੁੱਝ ਵੀ ਕਰ ਲਵੇ ਪਰ ਮਨ ਨੂੰ ਕਾਬੂ ਕਰਨਾ ਬੇਹੱਦ ਮੁਸ਼ਕਲ ਹੈ।ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪੈਦਾ ਤੇ ਹੋਏ ਸਨ ਪਰ ਖ਼ਤਮ ਕਦੇ ਨਹੀਂ ਹੋਏ ਤੇ ਨਾ ਹੀ ਹੋਣਗੇ ਕਿਉਂਕਿ ਉਹ ਇੱਕ ਸੋਚ ਹਨ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ। ਗੁਰੂ ਨਾਨਕ ਨੇ ਸਾਰੀ ਲੋਕਾਈ ਨੂੰ ਹੱਸਦੇ-ਵਸਦੇ ਤੇ ਖੁਸ਼ ਰਹਿਣਾ ਸਿਖਾਇਆ ਹੈ। ਇਸ ਲਈ ਸਾਨੂੰ ਨਫ਼ਰਤ ਤੇ ਕੱਟੜਪੰਥੀ ਛੱਡ ਕੇ ਬਾਬੇ ਨਾਨਕ ਦੀ ਸੋਚ ‘ਤੇ ਪਹਿਰਾ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਅਨਿਲ ਅਰੋੜਾ ਨਾਂ ਦੇ ਵਿਅਕਤੀ ਵਲੋਂ ਸੋਸ਼ਲ ਮੀਡੀਆ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ।

Facebook Comments

Trending