Connect with us

ਪੰਜਾਬੀ

ਚੋਣਾਂ ਦੇ ਦਿਨਾਂ ‘ਚ ਦੱਬ ਕੇ ਰਹਿ ਗਏ ਵਿਕਾਸ ਦੇ ਮੁੱਦੇ, ਲੋਕ ਮੰਗਣਗੇ ਜਵਾਬ

Published

on

Development issues buried in election days, people will demand answers

ਲੁਧਿਆਣਾ :  ਪੰਜਾਬ ਵਿਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਲੜਨ ਵਾਲੇ ਇੱਛੁਕ ਉਮੀਦਵਾਰ ਆਪਣੇ ਆਪਣੇ ਹਲਕਿਆਂ ਵਿਚ ਚੱਕਰ ਲਾਉਣ ਵਿਚ ਮਗਨ ਹਨ। ਆਪਣੇ ਆਪ ਨੂੰ ਵਿਕਾਸ ਪੁਰਸ਼ ਦਾ ਦਾਅਵਾ ਕਰਨ ਵਾਲੇ ਕਈ ਉਮੀਦਵਾਰਾਂ ਨੇ ਐਨ ਚੋਣਾਂ ਦੇ ਮੌਕੇ ਕਈ ਗਲੀ ਮੁਹੱਲਿਆ ਦੀਆਂ ਸੜਕਾਂ ਨੂੰ ਪੁੱਟ ਕੇ ਰੱਖ ਦਿੱਤਾ ਹੈ ਅਤੇ ਕਈ ਜਗ੍ਹਾ ਗੱਟਕਾ ਵੀ ਪਾ ਦਿੱਤਾ ਹੈ।

ਲਗਪਗ ਤਿੰਨ ਮਹੀਨੇ ਤੋਂ ਉੱਪਰ ਦਾ ਵਕਤ ਹੋ ਚੁੱਕਿਆ ਹੈ, ਮਗਰ ਉਸ ਤੋਂ ਬਾਅਦ ਕੋਈ ਵੀ ਅਧਿਕਾਰੀ ਜਾਂ ਪ੍ਰਸ਼ਾਸਨਕ ਆਗੂ ਇਨ੍ਹਾਂ ਉਖਾੜੀਆਂ ਗਈਆਂ ਗਲੀਆਂ ਦੀ ਖ਼ਬਰਸਾਰ ਨਹੀਂ ਲੈਣ ਆਇਆ। ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਸਾਈਕਲ ਤੇ ਦੋਪਹੀਆ ਵਾਹਨਾਂ ਵਾਲਿਆਂ ਨੂੰ ਵੀ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਘਰਾਂ ਦੇ ਅੱਗੇ ਬਣਾਈਆਂ ਗਈਆਂ ਦੇਹੜੀਆਂ ਦੇ ਪੁੱਟੇ ਜਾਣ ਕਰਕੇ ਕਾਰਾਂ ਨੂੰ ਅੰਦਰ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਲੋਕ ਪਰੇਸ਼ਾਨ ਹਨ, ਪਰ ਚੁਣਾਵੀ ਮਾਹੌਲ ਵਿਚ ਕੋਈ ਵੀ ਰਾਜਨੀਤਕ ਨੇਤਾ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਵੱਲ ਧਿਆਨ ਨਹੀਂ ਦੇ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਅਗਰ ਗਲੀਆਂ ਬਣਾਉਣੀਆਂ ਹੀ ਨਹੀਂ ਸਨ ਤਾਂ ਪੁਟੀਆਂ ਹੀ ਕਿਉਂ ਗਈਆਂ।

ਇਸ ਬਾਰੇ ਸਬੰਧਿਤ ਐਕਸੀਐਨ ਰਾਕੇਸ਼ ਸਿੰਗਲਾ ਨੂੰ ਪੁੱਛਿਆ ਗਿਆ ਕਿ ਇਹ ਗਲੀਆਂ ਕਦੋਂ ਤਿਆਰ ਹੋ ਜਾਣਗੀਆਂ ਤਾਂ ਉਨ੍ਹਾਂ ਕਿਹਾ ਕਿ ਬੜੀ ਜਲਦੀ ਹੀ ਬਣ ਜਾਣਗੀਆਂ ਮਗਰ ਕਦੋਂ ਤੱਕ ਬਣਨਗੀਆਂ ਤਾਂ ਇਹਦੇ ਬਾਰੇ ਵਿਚ ਉਨ੍ਹਾਂ ਕੋਲ ਕੋਈ ਸਹੀ ਜਵਾਬ ਨਹੀਂ ਮਿਲ ਸਕਿਆ। ਚੋਣਾਂ ਦਾ ਮਹੀਨਾ ਚੱਲ ਰਿਹਾ ਹੈ ਅਤੇ ਵਿਧਾਨ ਸਭਾ ਚੋਣ ਲੜਨ ਵਾਲੇ ਉਮੀਦਵਾਰ ਜਦੋਂ ਇਨ੍ਹਾਂ ਮੁਹੱਲਿਆਂ ਵਿਚ ਜਾਣਗੇ ਤਾਂ ਕੀ ਜ਼ਵਾਬ ਦੇਣਗੇ, ਮਗਰ ਇਕ ਗੱਲ ਤਾਂ ਜ਼ਰੂਰ ਹੈ ਕਿ ਲੋਕ ਇਸ ਦਾ ਜ਼ਵਾਬ ਜ਼ਰੂਰ ਮੰਗਣਗੇ।

ਇਸ ਸਬੰਧੀ ਵਾਰਡ-30 ਦੇ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਕੋਸਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਕੋਲ ਫੰਡ ਹੀ ਨਹੀਂ ਸੀ ਤਾਂ ਸੜਕਾਂ ਕਿਉਂ ਖੋਦੀਆਂ। ਉਨ੍ਹਾਂ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਖ਼ਾਮਖਾਹ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Facebook Comments

Trending