ਲੁਧਿਆਣਾ : ਆਰੀਆ ਕਾਲਜ ਦੇ ਯੋਗਾ ਕਲੱਬ ਦੇ ਸਹਿਯੋਗ ਨਾਲ ਐਨਐਸਐਸ ਯੂਨਿਟ ਨੇ ਯੋਗ ਦੀ ਮਹੱਤਤਾ ਬਾਰੇ ਵਿਸਥਾਰ ਭਾਸ਼ਣ ਕਰਵਾਇਆ । ਇਸ ਲੈਕਚਰ ਵਿੱਚ ਐਵਰੈਸਟ ਇੰਸਟੀਟਿਊਟ ਆਫ ਯੋਗਾ ਦੇ ਅੰਤਰਰਾਸ਼ਟਰੀ ਯੋਗ ਕੋਚ ਸ਼੍ਰੀ ਸ਼ਿਵਮ ਮਲਿਕ ਅਤੇ ਸ਼੍ਰੀ ਅਤੁਲ ਰੱਤੂਰੀ ਨੇ ਯੋਗ ਦੇ ਮਹੱਤਵ ਬਾਰੇ ਚਾਨਣਾ ਪਾਇਆ।
ਉਨ੍ਹਾਂ ਨੇ ਵੱਖ-ਵੱਖ ਯੋਗ ਆਸਣਾਂ ਜਿਵੇਂ ਕਿ ਮਲ ਆਸਣ, ਤਾਰ ਆਸਣ ਅਤੇ ਵਜਰ ਆਸਣ ਦਾ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਯੋਗ ਸਾਡੇ ਦਿਮਾਗ ਅਤੇ ਸਰੀਰ ਨੂੰ ਸਕਾਰਾਤਮਕ ਊਰਜਾ ਨਾਲ ਭਰ ਦਿੰਦਾ ਹੈ ਅਤੇ ਸਾਨੂੰ ਦਿਨ ਪ੍ਰਤੀ ਦਿਨ ਦੇ ਤਣਾਅ ਤੋਂ ਛੁਟਕਾਰਾ ਦਿਵਾਉਂਦਾ ਹੈ। ਐੱਨਐੱਸਐੱਸ ਯੂਨਿਟ ਨੂੰ ਵਧਾਈ ਦਿੰਦਿਆਂ ਸਕੱਤਰ ਏਸੀਐਮਸੀ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਯੂਨਿਟ ਦੇ ਨਾਲ-ਨਾਲ ਯੋਗਾ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪ੍ਰਿੰਸੀਪਲ ਡਾ ਸੁਖਸ਼ਮ ਆਹਲੂਵਾਲੀਆ ਨੇ ਕਿਹਾ ਕਿ ਹਰ ਕੰਮ ਲਈ ਇਕਾਗਰਤਾ ਅਤੇ ਧਿਆਨ ਬਹੁਤ ਜ਼ਰੂਰੀ ਹੈ ਅਤੇ ਯੋਗ ਰਾਹੀਂ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ ਰਮਨ ਸ਼ਰਮਾ, ਡਾ ਸੁੰਦਰ ਸਿੰਘ, ਡਾ ਮਨਦੀਪ ਸਿੰਘ, ਡਾ ਆਸ਼ੀਸ਼ ਕੁਮਾਰ ਤੇ ਮਿਸ ਨੀਲਮ ਵੀ ਹਾਜ਼ਰ ਸਨ।