Connect with us

ਪੰਜਾਬੀ

ਸਖ਼ਤੀ ਦੇ ਬਾਵਜੂਦ ਬਾਜ ਨਹੀਂ ਆ ਰਹੇ ਦੁਕਾਨਦਾਰ, ਆਨਲਾਈਨ ਵੇਚ ਰਹੇ ਚਾਈਨਾ ਡੋਰ

Published

on

Despite the strictness, the shopkeepers are not coming, selling China doors online

ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਪੁਲਿਸ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਫਿਲਹਾਲ ਪੁਲਿਸ ਦੇ ਹੱਥ ਛੋਟੇ ਦੁਕਾਨਦਾਰ ਹੀ ਲੱਗੇ ਹਨ। ਪੁਲਿਸ ਦੇ ਹੱਥ ਸਿਰਫ ਚਿੱਟੂ ਨਾਂ ਦਾ ਪਤੰਗ ਵਪਾਰੀ ਲੱਗਾ ਸੀ, ਪਰ ਪੁਲਿਸ ਉਸ ਤੋਂ ਕੋਈ ਖਾਸ ਖੁਲਾਸੇ ਨਹੀਂ ਕਰ ਸਕੀ। ਮੁਲਜ਼ਮ ਹੁਣ ਜੇਲ੍ਹ ਵਿੱਚ ਬੰਦ ਹੈ।

ਇਸ ਡੋਰ ਦੀ ਹੋਮ ਡਿਲੀਵਰੀ ਲੋਕਾਂ ਨੂੰ ਆਸਾਨੀ ਨਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਦਰੇਸੀ ਦੀ ਪੁਲੀਸ ਨੇ ਪਤੰਗ ਵਿਕਰੇਤਾਵਾਂ ਦੀਆਂ ਦੁਕਾਨਾਂ ਦੇ ਬਾਹਰ ਬੈਨਰ ਲਾਏ ਹੋਏ ਹਨ ਕਿ ਪਲਾਸਟਿਕ ਦੀ ਡੋਰ ਨਾ ਵੇਚੀ ਜਾਵੇ। ਪੁਲਿਸ ਵੱਲੋਂ ਦੁਕਾਨਾਂ ਦੇ ਆਲੇ-ਦੁਆਲੇ ਲਗਾਤਾਰ ਗਸ਼ਤ ਵੀ ਕੀਤੀ ਜਾ ਰਹੀ ਹੈ। ਕਈ ਲਾਲਚੀ ਵਪਾਰੀਆਂ ਨੇ ਡੋਰ ਵੇਚਣ ਲਈ ਸੋਸ਼ਲ ਪਲੇਟਫਾਰਮਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।

ਕਈ ਸੋਸ਼ਲ ਐਪਸ ਵੀ ਇਸ ਡੋਰ ਨੂੰ ਵੇਚ ਰਹੀਆਂ ਹਨ। ਡੋਰ ਦੀ ਫੋਟੋਆਂ ਆਦਿ ਚਿਪਕਾ ਕੇ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਹੈ। ਪੁਲੀਸ ਇਸ ਪਾਸੇ ਧਿਆਨ ਨਹੀਂ ਦੇ ਰਹੀ। ਪਤੰਗ ਉਡਾਉਣ ਦੇ ਸੀਜ਼ਨ ਵਿੱਚ ਇਸ ਚਾਈਨਾ ਡੋਰ ਨਾਲ ਮਨੁੱਖ, ਪਸ਼ੂ-ਪੰਛੀ ਜ਼ਖ਼ਮੀ ਹੋ ਰਹੇ ਹਨ। ਆਏ ਦਿਨ ਕਿਤੇ ਨਾ ਕਿਤੇ ਪਲਾਸਟਿਕ ਦੇ ਡੋਰ ਨਾਲ ਪੰਛੀਆਂ ਨੂੰ ਬਚਾਇਆ ਜਾ ਰਿਹਾ ਹੈ।

Facebook Comments

Trending