Connect with us

ਪੰਜਾਬ ਨਿਊਜ਼

 ਬੱਦਲਾਂ ਨੇ ਲਾਇਆ ਡੇਰਾ, ਪੰਜਾਬ ‘ਚ ਕੱਲ੍ਹ ਦਸਤਕ ਦੇਵੇਗਾ ਮੌਨਸੂਨ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ

Published

on

Dera set up by clouds, monsoon to hit Punjab tomorrow, read latest update released by Meteorological Department

ਲੁਧਿਆਣਾ : ਪੰਜਾਬ ’ਚ ਮੰਗਲਵਾਰ ਨੂੰ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ, ਹਾਲਾਂਕਿ ਵਿਚ-ਵਿਚ ਬੱਦਲਾਂ ਦਾ ਆਉਣਾ-ਜਾਣਾ ਵੀ ਲੱਗਿਆ ਰਿਹਾ। ਇਸ ਦੇ ਬਾਵਜੂਦ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ ਦਰਜ ਕੀਤਾ ਗਿਆ। ਦੂਜੇ ਪਾਸੇ ਮੌਸਮ ਕੇਂਦਰ ਚੰਡੀਗਡ਼੍ਹ ਦੇ ਤਾਜ਼ਾ ਅਨੁਮਾਨ ਅਨੁਸਾਰ ਬੁੱਧਵਾਰ ਨੂੰ ਪੰਜਾਬ ’ਚ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋਵੇਗੀ ਜਦਕਿ ਵੀਰਵਾਰ ਯਾਨੀ 30 ਜੂਨ ਮੌਨਸੂਨ ਪੰਜਾਬ ’ਚ ਦਸਤਕ ਦੇ ਸਕਦਾ ਹੈ।

ਮੌਸਮ ਕੇਂਦਰ ਚੰਡੀਗਡ਼੍ਹ ਦੇ ਨਿਰਦੇਸ਼ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ ਤੇ ਚੰਡੀਗਡ਼੍ਹ ਦੇ ਕੁਝ ਇਲਾਕਿਆਂ ’ਚ 30 ਜੂਨ ਤੋਂ ਪਹਿਲੀ ਜੁਲਾਈ ਦੌਰਾਨ ਮੌਨਸੂਨ ਦੇ ਅੱਗੇ ਵਧਣ ਦੇ ਮਾਕੂਲ ਹਾਲਾਤ ਹਨ। ਅਗਲੇ 24 ਤੋਂ 36 ਘੰਟਿਆਂ ਦੌਰਾਨ ਚੰਡੀਗਡ਼੍ਹ ਸਮੇਤ ਪੰਜਾਬ ਤੇ ਹਰਿਆਣੇ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਬਾਰਿਸ਼, ਗਰਜ-ਚਮਕ ਨਾਲ ਬੁਛਾਰਾਂ ਪੈਣ ਦੀ ਸੰਭਾਵਨਾ ਹੈ।

30 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਜਦਕਿ ਪਹਿਲੀ ਜੁਲਾਈ ਨੂੰ ਪੰਜਾਬ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰੀ ਬਾਰਿਸ਼ ਨੂੰ ਲੈ ਕੇ ਕਿਸਾਨਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

Facebook Comments

Trending