Connect with us

ਪੰਜਾਬੀ

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ

Published

on

Department of Food Science and Technology conducted online training program
ਲੁਧਿਆਣਾ : ਪੀ ਏ ਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ  ਵਿਭਾਗ ਨੇ ਬੀਤੇ ਦਿਨੀਂ ਔਨਲਾਈਨ ਰੂਪ ਵਿਚ “ਫੂਡ ਸੇਫਟੀ ਸੁਪਰਵਾਈਜ਼ਰ” ਬਾਰੇ ਮੁੱਢਲੀ ਸਿਖਲਾਈ ਦਾ ਆਯੋਜਨ ਕੀਤਾ।  ਇਸ ਵਿਚ ਪੀਏਯੂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਤੋਂ ਲਗਭਗ 70 ਪ੍ਰਤੀਭਾਗੀ ਸ਼ਾਮਿਲ ਹੋਏ। ਵਿਭਾਗ ਦੇ ਮੁਖੀ ਡਾ: ਸਵਿਤਾ ਸ਼ਰਮਾ ਅਤੇ ਪ੍ਰਬੰਧਕੀ ਟੀਮ ਡਾ: ਵਿਕਾਸ ਕੁਮਾਰ, ਡਾ: ਨੇਹਾ ਬੱਬਰ, ਡਾ: ਹਨੂੰਮਾਨ ਬੋਬੜੇ ਅਤੇ ਡਾ: ਅੰਤਿਮਾ ਗੁਪਤਾ ਨੇ ਭਾਗੀਦਾਰਾਂ ਨਾਲ ਤਾਲਮੇਲ ਕੀਤਾ ।
ਸਿਖਿਆਰਥੀਆਂ ਨੂੰ ਭੋਜਨ ਉਤਪਾਦਨ, ਸੁਰੱਖਿਆ ਅਤੇ ਪ੍ਰਬੰਧ ਨਾਲ ਸਬੰਧਤ ਵੱਖ-ਵੱਖ ਕਾਨੂੰਨਾਂ ਅਤੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ।  ਉਨ੍ਹਾਂ ਨੂੰ ਭੋਜਨ ਉਦਯੋਗ ਦੇ ਖੇਤਰ ਵਿੱਚ ਲਏ ਜਾਣ ਵਾਲੇ ਵੱਖ-ਵੱਖ ਸੁਰੱਖਿਆ ਉਪਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ।  ਸਿਖਿਆਰਥੀਆਂ ਨੇ ਭੋਜਨ ਉਦਯੋਗ ਵਿੱਚ ਸੁਰੱਖਿਆ ਨੇਮ ਲਾਗੂ ਕਰਨ ਦੀ ਮਹੱਤਤਾ ਅਤੇ ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਨਵੀਂ ਤਰੀਕਿਆਂ ਦੀ ਜਾਣਕਾਰੀ ਲਈ।

Facebook Comments

Trending