Connect with us

ਪੰਜਾਬ ਨਿਊਜ਼

ਪੰਜਾਬ ‘ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਦੌਰ ਜਾਰੀ, ਬਠਿੰਡਾ ਜ਼ਿਲ੍ਹਾ ਰਿਹਾ ਸਭ ਤੋਂ ਠੰਡਾ

Published

on

ਲੁਧਿਆਣਾ : ਪੰਜਾਬ ਤੇ ਹਰਿਆਣਾ ’ਚ ਸੰਘਣਾ ਕੋਹਰਾ ਅਤੇ ਸੀਤ ਲਹਿਰ ਦਾ ਦੌਰ ਜਾਰੀ ਰਹੇਗਾ। ਇਹ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਬਠਿੰਡਾ ਸ਼ਹਿਰ ’ਚ ਸਭ ਤੋਂ ਘੱਟ ਤਾਪਮਾਨ ਦਾ ਪਾਰਾ 2 ਅਤੇ ਹਰਿਆਣਾ ਦੇ ਨਾਰਨੌਲ ’ਚ 2.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ ਪਾਰਾ 78 ਡਿਗਰੀ ਸੈਲਸੀਅਸ, ਲੁਧਿਆਣਾ ’ਚ 6.5 ਡਿਗਰੀ, ਪਟਿਆਲਾ ’ਚ 7.2, ਫਰੀਦਕੋਟ ’ਚ 5, ਗੁਰਦਾਸਪੁਰ ’ਚ 5.5, ਬਰਨਾਲਾ ’ਚ 5.9, ਫਤਿਹਗੜ੍ਹ ਸਾਹਿਬ ’ਚ 6.7, ਫਿਰੋਜ਼ਪੁਰ ’ਚ 7.2, ਹੁਸ਼ਿਆਰਪੁਰ ’ਚ 5, ਜਲੰਧਰ ’ਚ 5.6, ਮੋਗਾ ’ਚ 6.2, ਮੋਹਾਲੀ ’ਚ 8.1, ਸ੍ਰੀ ਮੁਕਤਸਰ ਸਾਹਿਬ ’ਚ 5.7 ਤੇ ਰੋਪੜ ’ਚ 6.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Facebook Comments

Trending