Connect with us

ਪੰਜਾਬੀ

ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਬਰਕਰਾਰ, ਬੇਅਦਬੀ ਦੀ ਹੋਵੇ ਉੱਚ ਪੱਧਰੀ ਜਾਂਚ – ਅਸ਼ਵਨੀ ਸ਼ਰਮਾ

Published

on

Demand for handing over Chandigarh to Punjab remains, there should be high level probe into indecency - Ashwani Sharma

ਖੰਨਾ / ਲੁਧਿਆਣਾ : ਭਾਰਤੀ ਜਨਤਾ ਪਾਰਟੀ ਵੱਲੋਂ ਅਗਾਮੀਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਦਾ ਸਿਆਸੀ ਰਾਗ ਛੇੜ ਦਿੱਤਾ ਹੈ। ਅਜਿਹਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਖੰਨਾ ਵਿਖੇ ਕੀਤਾ ਗਿਆ। ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਭਾਜਪਾ ਸ਼ੁਰੂ ਤੋਂ ਹੀ ਇਸ ਨੂੰ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਕਰ ਰਹੀ ਹੈ। ਉਹ ਹੁਣ ਵੀ ਆਪਣੀ ਮੰਗ ’ਤੇ ਕਾਇਮ ਹੈ ਕਿ ਚੰਡੀਗੜ ’ਤੇ ਪੰਜਾਬ ਦਾ ਪਹਿਲਾ ਹੱਕ ਹੈ।

ਅਸ਼ਵਨੀ ਸ਼ਰਮਾ ਖੰਨਾ ਦੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਬੈਠਕ ਦੌਰਾਨ ਕਿਹਾ ਕਿ ਪੰਜਾਬ ’ਚ ਸੱਤਾ ਤਬਦੀਲੀ ਤਾਂ ਹਮੇਸ਼ਾ ਹੋਈ ਪਰ ਵਿਵਸਥਾ ਤਬਦੀਲੀ ਨਹੀਂ ਹੋਈ। ਭਾਜਪਾ ਵਿਵਸਥਾ ਤਬਦੀਲੀ ਦੀ ਹੀ ਲੜਾਈ ਲੜ ਰਹੀ ਹੈ। ਭਾਜਪਾ ਪੰਜਾਬ ’ਚ ਟਿਕਾਊ ਤੇ ਸਥਿਰ ਸਰਕਾਰ ਦੇਣਾ ਚਾਹੁੰਦੀ ਹੈ। ਜਿਸ ਦੀ ਸੂਬੇ ਨੂੰ ਬਹੁਤ ਲੋੜ ਹੈ।

ਪੰਜਾਬ ‘ਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਿਆ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚੋਣਾਂ ਦੇ ਸਮੇਂ ਹੀ ਅਜਿਹਾ ਕਿਉਂ ਹੁੰਦਾ ਹੈ? ਕਿਹੜੇ ਲੋਕ ਹਨ ਜੋ ਪੰਜਾਬ ਦੇ ਭਾਈਚਾਰੇ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ? ਇਸਦੀ ਉੱਚ ਪੱਧਰ ਜਾਂਚ ਕੀਤੀ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਵੀ ਇਸ ਦੀ ਤਹਿ ਤੱਕ ਜਾਵੇ। ਕੈਪਟਨ ਤੇ ਢੀਂਡਸਾ ਦੀਆਂ ਪਾਰਟੀਆਂ ਨਾਲ ਗਠਜੋਡ਼ ਦੀ ਚਰਚਾ ’ਤੇ ਸ਼ਰਮਾ ਨੇ ਕਿਹਾ ਕਿ ਉਹ 117 ਸੀਟਾਂ ’ਤੇ ਤਿਆਰੀ ਕਰ ਰਹੇ ਹਨ।

Facebook Comments

Trending