ਪੰਜਾਬੀ
ਵੱਡੀਆਂ ਫ਼ਿਲਮਾਂ ਦੀ ਵੱਡੀ ਅਦਾਕਾਰਾ ਦੇ ਨਾਂ ਨਾਲ ਜਾਣੀ ਜਾਂਦੀ ਹੈ ਦੀਪਿਕਾ ਪਾਦੂਕੋਣ
Published
2 years agoon

ਬਾਲੀਵੁੱਡ ਇੰਡਸਟਰੀ ਦੀਆਂ ਟੌਪ ਲੀਡਿੰਗ ਅਦਾਕਾਰਾ ਵਿਚੋਂ ਇਕ ਦੀਪਿਕਾ ਪਾਦੂਕੋਣ ਨੇ ਦੁਨੀਆ ਭਰ ਦੇ ਲੋਕਾਂ ’ਤੇ ਆਪਣੀ ਛਾਪ ਛੱਡੀ ਹੈ। ਉਸ ਨੇ ਹਿੰਦੀ ਫ਼ਿਲਮਾਂ ’ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਨਾ ਸਿਰਫ਼ ਲੋਕਾਂ ਦਾ ਦਿਲ ਜਿੱਤਿਆ ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਖੂਬ ਨਾਮ ਕਮਾਇਆ ਹੈ। ਦੀਪਿਕਾ ਪਾਦੂਕੋਣ ਦਾ ਬਾਲੀਵੁੱਡ ਦੀ ਸਭ ਤੋਂ ਵੱਡੀ ਅਭਿਨੇਤਰੀ ਬਣਨ ਦਾ ਇਹ ਸਫਰ ਸ਼ਲਾਘਾਯੋਗ ਹੈ।
ਦੀਪਿਕਾ ਪਾਦੂਕੋਣ ਨੇ ਹੁਣ ਤੱਕ ਬਾਲੀਵੁੱਡ ਇੰਡਸਟਰੀ ਨੂੰ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿਚ ‘ਪਦਮਾਵਤ’, ‘ਬਾਜ਼ੀਰਾਓ ਮਸਤਾਨੀ’, ‘ਚੇਨਈ ਐਕਸਪ੍ਰੈੱਸ’ ਸ਼ਾਮਲ ਹਨ। ਹਾਲ ਹੀ ’ਚ ਰਿਲੀਜ਼ ਹੋਈ ‘ਪਠਾਨ’ ਨੇ ਵੀ ਬਾਕਸ ਆਫਿਸ ’ਤੇ ਸਾਰੇ ਰਿਕਾਰਡ ਤੋੜ ਦਿੱਤੇ, ਜਿਸ ’ਚ ਸ਼ਾਹਰੁਖ ਨਾਲ ਦੀਪਿਕਾ ਦੀ ਸੁਪਰਹਿੱਟ ਜੋੜੀ ਨੂੰ ਸਾਰਿਆਂ ਨੇ ਪਸੰਦ ਕੀਤਾ।
ਇੰਨਾ ਹੀ ਨਹੀਂ, ਦੀਪਿਕਾ ਨੇ ਕਿੰਗ ਖ਼ਾਨ ਨਾਲ ‘ਓਮ ਸ਼ਾਂਤੀ ਓਮ’ ਕਰਕੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਜਿਸ ਕਾਰਨ ਉਹ ਕੁਝ ਹੀ ਸਮੇਂ ਵਿਚ ਵੱਡੀ ਸਟਾਰ ਬਣ ਗਈ। ਦੀਪਿਕਾ ਜਿੱਥੇ ਪ੍ਰਭਾਸ ਨਾਲ ਇਕ ਪ੍ਰਾਜੈਕਟ ਕਰ ਰਹੀ ਹੈ, ਉੱਥੇ ਹੀ ਰਿਤਿਕ ਰੋਸ਼ਨ ਨਾਲ ਫਾਈਟਰ ਉਸ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਆ ਰਹੀ ਹੈ।
Bollywood , Actress, Deepika Padukone, Big Actress, Big Films
You may like
-
ਮਹਾਕੁੰਭ 2025 ‘ਚ ਵਾਇਰਲ ਹੋਈ ਮੋਨਾਲੀਸਾ ਨੂੰ ਮਿਲਿਆ ਬਾਲੀਵੁੱਡ ਫਿਲਮ ਦਾ ਆਫਰ, ਵੱਡੇ ਫਿਲਮ ਮੇਕਰ ਨੇ ਦਿੱਤੀ ਲੀਡ ਰੋਲ ਦੀ ਪੇਸ਼ਕਸ਼
-
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਦੇ ਨਾਲ ਗੱਡੀ ਚ ਗਾਂਉਦੇ ਨਜ਼ਰ ਆਏ CM Mann : ਵੀਡੀਓ ਵਾਇਰਲ
-
ਵਾਈਟ ਗਾਊਨ ‘ਚ ਪਰੀ ਵਾਂਗ ਖੂਬਸੂਰਤ ਦਿਖੀ ਸੋਨਮ ਕਪੂਰ, ਈਅਰਰਿੰਗਸ ਨੇ ਖਿੱਚਿਆ ਲੋਕਾਂ ਦਾ ਧਿਆਨ
-
ਪੈਰਿਸ ‘ਚ ਛੁੱਟੀਆਂ ਦਾ ਆਨੰਦ ਲੈ ਰਹੀ ਅਵਨੀਤ ਕੌਰ, ਗਲੈਮਰਸ ਫੋਟੋਆਂ ਦੇਖ ਪ੍ਰਸ਼ੰਸਕਾਂ ਦੇ ਦਿਲਾਂ ਦੀ ਵਧੀ ਧੜਕਣ
-
ਲੁਟੇਰੀ ਹਸੀਨਾ ’ਤੇ ਫਿਲਮ ਸਟੋਰੀ ਲਿਖਣ ਦੀ ਤਿਆਰੀ ’ਚ ਮੁੰਬਈ ਤੇ ਪੰਜਾਬ ਦੇ ਲੇਖਕ, CP ਮਨਦੀਪ ਸਿੱਧੂ ਨਾਲ ਕੀਤਾ ਸੰਪਰਕ
-
ਪੰਜਾਬੀ ਅਦਾਕਾਰਾ ਤਾਨੀਆ ਨੇ ਦੁਲਹਨ ਦੇ ਲਿਬਾਸ ‘ਚ ਲੁੱਟੀ ਮਹਿਫਲ, ਸ਼ੇਅਰ ਕੀਤੀਆਂ ਤਸਵੀਰਾਂ