ਅਪਰਾਧ
ਦਾਜ ਦੇ ਲਾਲਚ ‘ਚ ਵਿਆਹੁਤਾ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਿਆ, ਜੇਠ ਨੇ ਕੱਪੜੇ ਪਾੜੇ
Published
3 years agoon

ਲੁਧਿਆਣਾ : ਦਾਜ਼ ਦੇ ਲਾਲਚ ‘ਚ ਵਿਆਹੁਤਾ ਨਾਲ ਕੁੱਟਮਾਰ ਕਰ ਕੇ ਘਰੋਂ ਕੱਢਣ ਦੇ ਮਾਮਲੇ ‘ਚ ਥਾਣਾ ਟਿੱਬਾ ਪੁਲਿਸ ਨੇ ਪੀੜਤ ਵਿਆਹੁਤਾ ਦੇ ਬਿਆਨਾਂ ਉਪਰ ਮੁਲਜ਼ਮ ਪਤੀ, ਜੇਠ ਅਤੇ ਜੇਠਾਣੀ ਖਿਲਾਫ ਵੱਖ-ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਮਾਮਲਾ ਪ੍ਰਿਅੰਕਾ ਵਰਮਾ ਦੇ ਬਿਆਨ ਉਪਰ ਉਸ ਦੇ ਪਤੀ ਨਿਸ਼ੂ ਵਰਮਾ, ਜੇਠ ਰਾਕੇਸ਼ ਵਰਮਾ, ਲੱਕੀ ਵਰਮਾ ਅਤੇ ਜਠਾਣੀ ਸ਼ਿਵਾਨੀ ਵਰਮਾ ਵਾਸੀ ਰਾਮ ਦਤ ਨਗਰ ਟਿੱਬਾ ਖਿਲਾਫ਼ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਪ੍ਰਿਅੰਕਾ ਵਰਮਾ ਮੁਤਾਬਕ ਉਸ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਰਾਮ ਦੱਤ ਨਗਰ ਦੇ ਰਹਿਣ ਵਾਲੇ ਨਿਸ਼ੂ ਵਰਮਾ ਨਾਲ ਹੋਇਆ ਸੀ। ਸ਼ਿਕਾਇਤਕਰਤਾ ਮੁਤਾਬਕ ਵਿਆਹ ਤੋਂ ਕਰੀਬ ਦੋ ਮਹੀਨੇ ਬਾਅਦ ਹੀ ਉਸ ਦਾ ਜਿੰਮ ਟ੍ਰੇਨਰ ਪਤੀ ਉਸ ਉੱਪਰ ਹੋਰ ਦਾਜ ਲਿਆਉਣ ਲਈ ਦਬਾਅ ਬਣਾਉਣ ਲੱਗ ਗਿਆ। ਸ਼ੁਰੂਆਤ ਵਿਚ ਪ੍ਰਿਯੰਕਾ ਦੇ ਪੇਕੇ ਪਰਿਵਾਰ ਨੇ ਨੀਸ਼ੂ ਦੀਆਂ ਕਈ ਮੰਗਾਂ ਪੂਰੀਆਂ ਵੀ ਕੀਤੀਆਂ। ਇਸ ਦੌਰਾਨ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲੈ ਲਿਆ।
ਬੇਟੀ ਪੈਦਾ ਹੋਣ ਤੋਂ ਬਾਅਦ ਪਤੀ ਦਾ ਵਿਵਹਾਰ ਪੀਡ਼ਤਾ ਪ੍ਰਤੀ ਹੋਰ ਮਾੜਾ ਹੋ ਗਿਆ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਦੌਰ ਸ਼ੁਰੂ ਹੋਇਆ। ਪ੍ਰਿਯੰਕਾ ਮੁਤਾਬਕ ਕੁਝ ਦਿਨ ਪਹਿਲਾਂ ਫਿਰ ਉਸ ਦੇ ਪਤੀ ਨੇ ਦਾਜ ਲਈ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਝਗੜੇ ਵਿਚ ਉਸਦੇ ਜੇਠ ਰਕੇਸ਼ ਵਰਮਾ, ਲੱਕੀ ਵਰਮਾ ਅਤੇ ਜਠਾਣੀ ਸ਼ਿਵਾਨੀ ਵਰਮਾ ਨੇ ਵੀ ਪਤੀ ਦਾ ਸਾਥ ਦਿੰਦੇ ਹੋਏ ਪੀੜਤ ਨਾਲ ਕੁੱਟਮਾਰ ਕੀਤੀ। ਸ਼ਿਵਾਨੀ ਨੇ ਦੋਸ਼ ਲਗਾਏ ਕਿ ਉਸਦੇ ਜੇਠ ਰਕੇਸ਼ ਵਰਮਾ ਨੇ ਕੁੱਟਮਾਰ ਦੌਰਾਨ ਉਸ ਦੇ ਕੱਪੜੇ ਤੱਕ ਪਾੜ ਦਿੱਤੇ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ