ਪੰਜਾਬੀ
ਡੀ.ਬੀ.ਈ.ਈ. ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ
Published
3 years agoon

ਲੁਧਿਆਣਾ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ ਲੁਧਿਆਣਾ ਵਿਖੇ ਭਲਕੇ 16 ਸਤੰਬਰ, 2022 ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਭਲਕੇ ਲੱਗਣ ਵਾਲੇ ਪਲੇਸਮੈਂਟ ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ।
ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਮੌਕੇ ਉੱਘੀਆਂ ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਜਿਸ ਵਿੱਚ ਏਅਰਟੈਲ, ਐਕਸਿਸ ਬੈਂਕ, ਬਾਈਯੂਜ, ਵਰਧਮਾਨ ਸਪਿੰਨਿੰਗਗ, ਐਚ.ਕੇ. ਸਟੀਲ ਇੰਡਸਟਰੀਜ਼ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਜਿਨਾਂ ਦੀ ਉਮਰ 18 ਤੋਂ 30 ਸਾਲ ਹੋਵੇ ਅਤੇ ਘੱਟ ਤੋਂ ਘੱਟ ਯੋਗਤਾ 10ਵੀ ਹੋਵੇ, 12ਵੀ, ਗ੍ਰੇਜੂਏਸ਼ਨ, ਪੋਸਟ ਗ੍ਰੇਜੂਏਸ਼ਨ, ਡਿਪਲੋਮਾ ਹੋਲਡਰ, ਪਾਸ ਉਮੀਦਵਾਰ ਵੀ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰ ਇੰਟਰਵਿਊ ਲਈ ਆਪਣਾ ਬਾਇਓ-ਡਾਟਾ (3 ਫੋਟੋ ਕਾਪੀਆਂ) ਲਾਜ਼ਮੀ ਤੌਰ ‘ਤੇ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਿਖੇ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਵਿਦਿਅਕ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਪਹੁੰਚਣ।
You may like
-
ਡੀ.ਬੀ.ਈ.ਈ. ਵੱਲੋਂ ‘ਮਿਸ਼ਨ ਉਮੀਦ – ਏਕ ਜ਼ਰੀਆ’ ਦੀ ਸ਼ੁਰੂਆਤ
-
ਡੀ.ਬੀ.ਈ.ਈ. ਵੱਲੋਂ ‘ਮਿਸ਼ਨ ਉਮੀਦ -ਏਕ ਜ਼ਰੀਆ’ ਦੀ ਸ਼ੁਰੂਆਤ
-
DD Jain College ‘ਚ ਹੁਨਰ ਵਿਕਾਸ ਪ੍ਰੋਗਰਾਮ ਨਾਲ ਸਬੰਧਤ ਕਰਵਾਇਆ ਸੈਮੀਨਾਰ
-
ਡੀ.ਬੀ.ਈ.ਈ. ਵਿਖੇ ਸਵੈ-ਰੋਜ਼ਗਾਰ ਲਈ ਰੱਖੜੀ ਮੇਕਿੰਗ ਵਰਕਸ਼ਾਪ ਆਯੋਜਿਤ
-
ਪੰਜਾਬ ਵਿੱਚ ਡਰੈਗਨ ਫਲਾਂ ਦੀ ਕਾਸ਼ਤ ਬਾਰੇ ਕਰਾਇਆ ਸਿਖਲਾਈ ਕੋਰਸ
-
ਡੀ.ਬੀ.ਈ.ਈ. ਵਲੋਂ ਸਵੈ-ਰੋਜ਼ਗਾਰ ਕੋਰਸਾਂ ਸਬੰਧੀ ਵਰਕਸ਼ਾਪ ਆਯੋਜਿਤ