Connect with us

ਲੁਧਿਆਣਾ ਨਿਊਜ਼

ਡੀ.ਬੀ.ਈ.ਈ. ਵੱਲੋਂ ‘ਮਿਸ਼ਨ ਉਮੀਦ -ਏਕ ਜ਼ਰੀਆ’ ਦੀ ਸ਼ੁਰੂਆਤ

Published

on

ਕੁਸ਼ਟ ਰੋਗੀਆਂ ਦੇ ਆਸ਼ਰਿਤਾਂ ਲਈ ਵਿਸ਼ੇਸ਼ ਪਹਿਲਕਦਮੀ ਲਾਹੇਵੰਦ ਸਿੱਧ ਹੋਵੇਗੀ – ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ

ਲੁਧਿਆਣਾ, 15 ਮਾਰਚ :  ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕੁਸ਼ਟ ਰੋਗੀਆਂ ਦੇ ਬੇਰੋਜ਼ਗਾਰ ਪਰਿਵਾਰਿਕ ਮੈਂਬਰਾਂ ਅਤੇ ਆਸ਼ਰਿਤਾਂ ਨੂੰ ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੇ ਮੰਤਵ ਨਾਲ ‘ਮਿਸ਼ਨ ਉਮੀਦ – ਏਕ ਜ਼ਰੀਆ’ ਦੀ ਸ਼ੁਰੂਆਤ ਕੀਤੀ ਗਈ।

ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੁਸ਼ਟ ਰੋਗੀਆਂ ਦੇ ਆਸ਼ਰਿਤਾਂ ਲਈ ਇਹ ਪਹਿਲਕਦਮੀ ਬੇਹੱਦ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ) ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਜੋਕਿ ਮਨੁੱਖਤਾ ਦੀ ਸੱਚੀ ਸੇਵਾ ਹੈ।

ਡੀ.ਬੀ.ਈ.ਈ. ਦੇ ਈ.ਜੀ.ਐਸ.ਡੀ.ਟੀ.ਓ. ਜੀਵਨਦੀਪ ਸਿੰਘ ਪੀ.ਸੀ.ਐਸ(ਏ) ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੱਖ-ਵੱਖ ਰੋਗੀਆਂ ਦੇ ਬੇਰੋਜ਼ਗਾਰ ਆਸ਼ਰਿਤਾਂ ਦਾ ਵੇਰਵਾ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀ.ਬੀ.ਈ.ਈ. ਵੱਲੋਂ ਲਾਭਪਾਤਰੀਆਂ ਨੂੰ ਉਨ੍ਹਾਂ ਦੀ ਰੂਚੀ ਅਨੁਸਾਰ ਸਹੂਲਤਾਂ ਦਾ ਲਾਭ ਦਿੱਤਾ ਜਾਵੇਗਾ ਜਿਸ ਵਿੱਚ ਸੈਲਫ ਹੈਲਪ ਗਰੁੱਪ ਦਾ ਗਠਨ, ਸਵੈ-ਰੋਜ਼ਗਾਰ ਸਕੀਮਾਂ, ਤਨਖ਼ਾਹ ਆਧਾਰਿਤ ਰੋਜ਼ਗਾਰ, ਹੁਨਰ ਸਿਖਲਾਈ ਆਦਿ ਸ਼ਾਮਲ ਹਨ। ਇਸ ਮੌਕੇ ਪਲੇਸਮੈਂਟ ਅਫ਼ਸਰ ਘਣ ਸ਼ਿਆਮ, ਪੀ.ਐਸ.ਡੀ.ਐਮ. ਮੈਨੇਜਰ ਪ੍ਰਿੰਸ ਵੀ ਮੌਜੂਦ ਸਨ।

Facebook Comments

Trending