ਪੰਜਾਬੀ
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ‘ਮੇਲਾ ਧੀਆਂ ਦਾ’
Published
2 years agoon
ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਦੀ ਅਗਵਾਈ ਹੇਠ ਮੇਲਾ ਧੀਆਂ ਦਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਡਾ. ਸੁਖਚੈਨ ਕੌਰ ਬਸੀ ਧਰਮ ਪਤਨੀ ਸ੍ਰੀ ਗੁਰਪ੍ਰੀਤ ਗੋਗੀ, ਐਮ.ਐਲ.ਏ (ਲੁਧਿਆਣਾ ਸਾਊਥ) ਨੇ ਮੁੱਖ ਮਹਿਮਾਨ ਅਤੇ ਸ੍ਰੀਮਤੀ ਅਨੀਤਾ ਦਰਸ਼ੀ (ਪੀ.ਸੀ.ਐਸ.), ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਲੁਧਿਆਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਅਤੇ ਸੀਨੀਅਰ ਸਟਾਫ਼ ਕੌਂਸਲ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ। ਕਾਲਜ ਕੈਂਪਸ ਵਿੱਚ ਮੁਟਿਆਰਾਂ ਨੇ ਹਰੇ ਭਰੇ ਪ੍ਰਕ੍ਰਿਤਕ ਵਾਤਾਵਰਣ ਵਿੱਚ ਗਿੱਧਾ, ਬੋਲੀਆਂ, ਕਿੱਕਲੀ ਅਤੇ ਪੀਘਾਂ ਝੂੱਟਣ ਦਾ ਭਰਪੂਰ ਆਨੰਦ ਮਾਣਿਆ। ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ਮ ਮਹਿਮਾਨ ਵੱਲੋਂ ਸਮਾਜ ਵਿੱਚ ਲੜਕੀਆਂ ਦੀ ਮਹੱਤਤਾ ਨੂੰ ਦਰਸਾਉਣ ਲਈ ਇੱਕ ਰੁੱਖ ਲਗਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਡਾ: ਸੁਖਚੈਨ ਕੌਰ ਬਸੀ ਨੇ ਕਿਹਾ ਕਿ ਉਹ ਇਸ ਮੇਲੇ ਪ੍ਰਤੀ ਵਿਦਿਆਰਥਣਾਂ ਦੇ ਸ਼ਾਨਦਾਰ ਹੁੰਗਾਰੇ ਨੂੰ ਦੇਖ ਕੇ ਅਤਿ ਪ੍ਰਸਨ ਹੋਏ। ਉਹਨਾਂ ਕਿਹਾ ਕਿ ਇਹ ਤਿਉਹਾਰ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਜੀਵਤ ਕਰਦਾ ਹੈ, ਜਿਸ ਨਾਲ ਰਵਾਇਤੀ ਪੰਜਾਬ ਅਤੇ ਇਸ ਦੇ ਅਮੀਰ ਵਿਰਸੇ ਦੀ ਝਲਕ ਮਿਲਦੀ ਹੈ। ਇਸ ਮੌਕੇ ਸਬੋਧਨ ਕਰਦਿਆਂ ਵਿਸ਼ੇਸ਼ ਮਹਿਮਾਨ ਸ੍ਰੀਮਤੀ ਅਨੀਤਾ ਦਰਸ਼ੀ (ਪੀ.ਸੀ.ਐਸ.) ਨੇ ਵਿਦਿਆਰਥਣਾਂ ਨੂੰ ਜੀਵਨ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਇਸ ਮੌਕੇ ਤੇ ਆਏ ਹੋਏ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਦਾ ਆਪਣਾ ਕੀਮਤੀ ਸਮਾਂ ਕੱਢਣ ਤੇ ਤਹਿ ਦਿਲੋਂ ਧੰਨਵਾਦ ਕੀਤਾ। ਆਪ ਜੀ ਨੇ ਕਿਹਾ ਕਿ ਕਹਿਦੇ ਨੇ ਧੀਆਂ ਦਾ ਸਤਿਕਾਰ ਕਰੋ ਪੁੱਤਾਂ ਵਾਗੂ ਪਿਆਰ ਕਰੋ, ਧੀਆਂ ਵਿਹੜੇ ਦੀ ਰੌਣਕ ਹਨ। ਤਿਉਹਾਰਾਂ ਦੀ ਜਾਨ ਹਨ। ਜਿੱਥੇ ਧੀਆਂ ਹਨ, ਉਥੇ ਹਰ ਰੋਜ ਤੀਆਂ ਮਨਾਈਆਂ ਜਾ ਸਕਦੀਆਂ ਹਨ।
ਕਾਲਜ ਕੈਂਪਸ ਵਿੱਚ ਚੂੜੀਆਂ, ਗਹਿਣੇ, ਕਾਸਮੈਟਿਕਸ, ਸੂਟ, ਗਿਫਟ ਆਈਟਮਾਂ ਦੇ ਵੱਖ-ਵੱਖ ਸਟਾਲ ਪ੍ਰਦਰਸ਼ਤਿ ਕੀਤੇ ਗਏ ਸਨ। ਵਿਦਿਆਰਥੀਆਂ ਨੇ ਖੀਰਪੁਰੇ, ਚਾਟ, ਉਬਲੇ ਹੋਏ ਭੁੱਟੇ ਅਤੇ ਆਈਸ ਕਰੀਮ ਆਦਿ ਪਕਵਾਨਾਂ ਦਾ ਆਨੰਦ ਮਾਣਿਆ। ਸਟਾਫ਼ ਦੇ ਨਾਲ-ਨਾਲ ਵਿਦਿਆਰਥੀਆਂ ਦੇ ਬੋਧਾਤਮਕ ਹੁਨਰ ਨੂੰ ਵਧਾਉਣ ਲਈ ਕਈ ਖੇਡਾਂ ਵੀ ਕਰਵਾਈਆਂ ਗਈਆਂ। ਕਾਲਜ ਦੀਆਂ ਵਿਦਿਆਰਥਣਾਂ ਨੇ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਟੱਪੇ, ਸੁਹਾਗ, ਪੰਜਾਬੀ ਲੋਕ ਗੀਤ ਆਦਿ ਸ਼ਾਮਿਲ ਸਨ।
ਸਾਵਣ ਦੇ ਗੀਤ ਮਹਿੰਦੀ , ਰੰਗੋਲੀ, ਕਰੋਸ਼ੀਆਂ, ਪੱਖੀ, ਨਾਲਾ ਬੁਣਨਾ, ਪਰਾਂਦਾ ਬੁਣਨਾ, ਖਿੱਦੋਓ ਬਨਾਉਣਾ, ਛਿੱਕੂ ਬਨਾਉਣਾ ਅਤੇ ਕੋਮਲ ਕਲਾ ਵਿਭਾਗ ਵੱਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਮੇਲੇ ਦਾ ਵਿਸ਼ੇਸ਼ ਆਕਰਸ਼ਣ ਪੰਜਾਬੀ ਸੁੰਦਰਤਾ ਮੁਕਾਬਲਾ ਰਿਹਾ। ਮਨਪ੍ਰੀਤ ਕੌਰ ਨੂੰ ਤੀਜ ਦੀ ਰਾਣੀ ਵਜੋਂ ਚੁਣਿਆ ਗਿਆ। ਪ੍ਰਿੰਸੀਪਲ ਸੁਮਨ ਲਤਾ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।
You may like
-
ਬੀ.ਸੀ.ਐਮ. ਆਰੀਆ ਸਕੂਲ ਵਿਖੇ ਕਿੰਡਰਗਾਰਟਨ ਦੇ ਤਿੰਨ ਰੋਜ਼ਾ ਸਲਾਨਾ ਫਿਏਸਟਾ ਦੀ ਹੋਈ ਸ਼ੁਰੂਆਤ
-
‘ਖੇਤਰੀ ਸਰਸ ਮੇਲੇ’ ਦੀ ਤੀਜੀ ਵਾਰ ਮੇਜ਼ਬਾਨੀ ਮਿਲਣਾ ਮਾਣ ਵਾਲੀ ਗੱਲ- ਡਿਪਟੀ ਕਮਿਸ਼ਨਰ
-
ਸੈਸ਼ਨ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ
-
ਜੀਜੀਐਨਆਈਐਮਟੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ “ਅਭਿਨੰਦਨ 2023” ਦਾ ਆਯੋਜਨ
-
ਸਰਕਾਰੀ ਕਾਲਜ ਲੜਕੀਆਂ ਵਿਖੇ ਸਾਇੰਸ ਅਤੇ ਕੰਪਿਊਟਰ ਵਿਭਾਗ ਵੱਲੋਂ ਕਰਵਾਈ ਫਰੈਸ਼ਰ ਪਾਰਟੀ