ਜਗਰਾਉਂ : ਮੌਜੂਦਾ ਡੇਅਰੀ ਸੰਕਟ ਸਬੰਧੀ ਪੀਡੀਐਫਏ ਦੀ ਮੀਟਿੰਗ ਹੋਈ, ਜਿਸ ਵਿੱਚ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਕੋਰੋਨਾ ਸੰਕਟ ਦੌਰਾਨ ਦੁੱਧ ਦੇ ਰੇਟਾਂ ਵਿੱਚ ਭਾਰੀ ਗਿਰਾਵਟ ਆਈ ਹੈ ਅਤੇ ਇਸ ਸਾਲ ਫੀਡ ਦੇ ਰੇਟ ਵਿੱਚ ਕਰੀਬ 70 ਫੀਸਦੀ ਵਾਧਾ ਹੋਇਆ ਹੈ। ਜਿਸ ਕਾਰਨ ਦੁੱਧ ਦੀ ਕੀਮਤ ਤੋਂ ਦੁੱਧ ਪੈਦਾ ਕਰਨ ਦੀ ਲਾਗਤ ਵਧ ਗਈ ਹੈ ਅਤੇ ਦੁੱਧ ਉਤਪਾਦਕ ਇਸ ਧੰਦੇ ਤੋਂ ਮੂੰਹ ਮੋੜਨ ਲੱਗੇ ਹਨ।
ਮੀਟਿੰਗ ਵਿੱਚ ਕਿਹਾ ਕਿ ਨਵੀਂ ਸਰਕਾਰ ਤੋਂ ਬਹੁਤ ਆਸਾਂ ਹਨ ਕਿ ਪੰਜਾਬ ਸਰਕਾਰ ਵੀ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਵਾਂਗ ਮਿਲਕਫੈੱਡ ਦੀ ਮੱਦਦ ਕਰਕੇ 5 ਰੁਪਏ ਪ੍ਰਤੀ ਲੀਟਰ ਦੇ ਰੇਟ ਵਿੱਚ ਵਾਧਾ ਕਰਕੇ ਦੁੱਧ ਦੇ ਰੇਟ ਨਾ ਵਧਾਉਣ ਦਾ ਮੁੱਖ ਕਾਰਨ ਹੈ। ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਵਿੱਚ ਵੱਡੇ ਪੱਧਰ ‘ਤੇ ਹੋ ਰਹੀ ਮਿਲਾਵਟ ਨੂੰ ਤੁਰੰਤ ਰੋਕਣੀ ਚਾਹੀਦੀ ਹੈ।