Connect with us

ਖੇਤੀਬਾੜੀ

ਵੈਟਰਨਰੀ ਯੂਨੀਵਰਸਿਟੀ ਵਿਖੇ ਡੇਅਰੀ ਤੇ ਸੂਰ ਪਾਲਣ ਸੰਬੰਧੀ ਸਿਖਲਾਈ ਕੋਰਸ ਸਮਾਪਤ

Published

on

Dairy and pig rearing training course completed at Veterinary University

ਲੁਧਿਆਣਾ : ਡੇਅਰੀ ਤੇ ਸੂਰ ਪਾਲਣ ਸੰਬੰਧੀ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਵਲੋਂ ਦੋ ਸਿਖਲਾਈ ਕੋਰਸ ਕਰਵਾਏ ਗਏ। ਡੇਅਰੀ ਸੰਬੰਧੀ ਕੋਰਸ ‘ਚ 11 ਤੇ ਸੂਰ ਪਾਲਣ ਸੰਬੰਧੀ ਕੋਰਸ ‘ਚ 14 ਸਿੱਖਿਆਰਥੀਆਂ ਨੇ ਹਿੱਸਾ ਲਿਆ। ਡੇਅਰੀ ਕੋਰਸ ਦਾ ਸੰਯੋਜਨ ਡਾ. ਰਾਜੇਸ਼ ਕਸਰੀਜਾ ਤੇ ਡਾ. ਵਾਈ. ਐਸ. ਜਾਦੋਂ ਅਤੇ ਸੂਰ ਪਾਲਣ ਦਾ ਡਾ. ਜਸਵਿੰਦਰ ਸਿੰਘ ਅਤੇ ਡਾ. ਅਮਨਦੀਪ ਸਿੰਘ ਨੇ ਕੀਤਾ।

ਸਿਖਲਾਈ ਕੋਰਸਾਂ ‘ਚ ਭਾਸ਼ਣ ਦੇਣ ਦੇ ਨਾਲ ਸਿੱਖਿਆਰਥੀਆਂ ਨੂੰ ਪ੍ਰਯੋਗੀ ਗਿਆਨ ਵੀ ਦਿੱਤਾ ਗਿਆ। ਵਿਭਾਗ ਮੁਖੀ ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਸਿੱਖਿਆਰਥੀਆਂ ਨੂੰ ਮਸ਼ਵਰਾ ਦਿੱਤਾ ਕਿ ਉਹ ਇਨ੍ਹਾਂ ਕਿੱਤਿਆਂ ਸੰਬੰਧੀ ਸਾਰੇ ਕੰਮ ਵਿਉਂਤਬੱਧ ਢੰਗ ਨਾਲ ਕਰਨ ਤੇ ਵਧੇਰੇ ਐਂਟੀਬਾਇਓਟਿਕ ਦਵਾਈਆਂ ਦੇਣ ਦੀ ਜਗ੍ਹਾ ਦੇਸੀ ਜੜ੍ਹੀ ਬੂਟੀਆਂ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ। ਸਿੱਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਏਕੀਕਿ੍ਤ ਖੇਤੀਬਾੜੀ ਢਾਂਚਾ ਇਕਾਈ ਦਾ ਦੌਰਾ ਵੀ ਕਰਵਾਇਆ ਗਿਆ।

ਸਮਾਪਤੀ ਸਮਾਰੋਹ ਡਾ. ਪ੍ਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਦੀ ਪ੍ਰਧਾਨਗੀ ਅਧੀਨ ਹੋਇਆ, ਜਿਸ ‘ਚ ਡਾ. ਐਸ. ਕੇ. ਉੱਪਲ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਮੁੱਖ ਮਹਿਮਾਨ ਸਨ। ਡਾ. ਬਰਾੜ ਨੇ ਸਿੱਖਿਆਰਥੀਆਂ ਨੂੰ ਵਿਗਿਆਨਕ ਢੰਗ ਨਾਲ ਪਸ਼ੂ ਪਾਲਣ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਕਿੱਤਿਆਂ ਨੂੰ ਵਪਾਰਕ ਸੋਚ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਵਧੇਰੇ ਮੁਨਾਫ਼ਾ ਲੈਣ ਸੰਬੰਧੀ ਵੀ ਉਤਸ਼ਾਹਿਤ ਕੀਤਾ।

Facebook Comments

Trending