ਲੁਧਿਆਣਾ : ਕਰਾਟਿਆਂ ਵਿੱਚ ਨਿਪੁੰਨ ਡੀ. ਜੀ. ਐੱਸ.ਜੀ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜੀ ਐਮ ਪਬਲਿਕ ਸਕੂਲ ਵੱਲੋਂ ਕਰਵਾਏ ਗਏ ਓਪਨ ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਆਪਣੀ ਸ਼ਮੂਲੀਅਤ ਕੀਤੀ । ਇਸ ਪ੍ਰਤੀਯੋਗਤਾ ਵਿੱਚ ਭਾਗ ਲੈਂਦੇ ਹੋਏ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਪ੍ਰਤੀਯੋਗਤਾ ਪਟਿਆਲੇ ਦੀ ਸੰਸਥਾ ਵੱਲੋਂ ਜ਼ਿਲ੍ਹਾ ਪੱਧਰ ਤੇ ਕਰਵਾਈ ਗਈ ।
ਇਸ ਪ੍ਰਤੀਯੋਗਤਾ ਵਿੱਚ ਹਰੇਕ ਪੱਧਰ ਦੇ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿੱਚ ਸਬ ਜੂਨੀਅਰ, ਜੂਨੀਅਰ, ਸੀਨੀਅਰ ਕੁੜੀਆਂਅ ਤੇ ਮੁੰਡੇ ਸ਼ਾਮਲ ਸਨ। ਇਸ ਪ੍ਰਤੀਯੋਗਤਾ ਵਿੱਚ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕਰਦੇ ਹੋਏ ਨੌ ਵੀਂ ਜਮਾਤ ਦੀ ਜਸਪ੍ਰੀਤ ਕੌਰ ਨੇ ਸੋਨ ਤਗ਼ਮਾ ਅਤੇ ਪੰਜ ਖਿਡਾਰੀਆਂ ਨੇ ਚਾਂਦੀ ਦਾ ਤਗ਼ਮਾ ਅਤੇ ਸੱਤ ਖਿਡਾਰੀਆਂ ਨੇ ਕਾਂਸੀ ਦਾ ਤਗ਼ਮਾ ਆਪਣੇ ਨਾਮ ਕਰਦੇ ਹੋਏ ਵਿਰੋਧੀ ਕਰਾਟੇ ਬਾਜ਼ ਖਿਡਾਰੀਆਂ ਤੇ ਜਿੱਤ ਹਾਸਲ ਕੀਤੀ।
ਇਸ ਖਾਸ ਮੌਕੇ ਤੇ ਡਾਇਰੈਕਟਰ ਗਰੇਵਾਲ, ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਜਨੀ ਐਂਗਰੀਸ਼ ਨੇ ਕਰਾਟੇ ਦੇ ਕੋਚ ਅਮਰਜੀਤ ਸਿੰਘ ਦੀ ਖੂਬ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਸਕੂਲ ਦਾ ਨਾਮ ਰੌਸ਼ਨ ਕਰਨ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇੱਕ ਤੰਦਰੁਸਤ ਸਰੀਰ ਦੇ ਅੰਦਰ ਹੀ ਇੱਕ ਤੰਦਰੁਸਤ ਦਿਮਾਗ ਦਾ ਨਿਵਾਸ ਹੁੰਦਾ ਹੈ