Connect with us

ਪੰਜਾਬੀ

ਸਾਈਬਰ ਕ੍ਰਾਈਮ ‘ਤੇ ਸ਼ਿਕੰਜਾ, ਲੁਧਿਆਣਾ ਦੇ ਕਾਲ ਸੈਂਟਰਾਂ ‘ਤੇ CBI ਦਾ ਛਾਪਾ

Published

on

Cybercrime crackdown, CBI raid on call centers in Ludhiana

ਲੁਧਿਆਣਾ : ਸਾਈਬਰ ਕ੍ਰਾਈਮ ‘ਤੇ ਨਕੇਲ ਕੱਸਣ ਲਈ ਸੀਬੀਆਈ ਨੇ ਦੇਸ਼ ਭਰ ‘ਚ 105 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਇਸ ਲਈ ਕੀਤੀ ਗਈ ਤਾਂ ਜੋ ਉਨ੍ਹਾਂ ਬਦਮਾਸ਼ਾਂ ਨੂੰ ਫੜਿਆ ਜਾ ਸਕੇ, ਜੋ ਸਾਈਬਰ ਕ੍ਰਾਈਮ ਯਾਨੀ ਕਾਲ ਜਾਂ ਮੈਸੇਜ ਲਿੰਕ ਆਦਿ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਹਨ। ਪੰਜਾਬ ਵਿੱਚ ਵੀ ਆਨਲਾਈਨ ਠੱਗੀਆਂ ਬਹੁਤ ਵੱਧ ਗਈਆਂ ਹਨ। ਸੀਬੀਆਈ ਦੀਆਂ ਟੀਮਾਂ ਲੁਧਿਆਣਾ ਦੇ ਦੁੱਗਰੀ, ਗਿੱਲ ਰੋਡ ਅਤੇ ਸ਼ਿਮਲਾਪੁਰੀ ਪਹੁੰਚੀਆਂ।

ਪਹਿਲਾਂ ਟੀਮ ਦੁੱਗਰੀ ਇਲਾਕੇ ਵਿੱਚ ਗਈ। ਦੱਸਿਆ ਜਾ ਰਿਹਾ ਹੈ ਕਿ ਦੁੱਗਰੀ ਦੇ ਐਲਆਈਜੀ ਫਲੈਟ ਵਿੱਚ ਇੱਕ ਕਾਲ ਸੈਂਟਰ ਚੱਲ ਰਿਹਾ ਸੀ। ਟੀਮ ਨੇ ਜਿਵੇਂ ਹੀ ਕਾਲ ਸੈਂਟਰ ‘ਤੇ ਛਾਪਾ ਮਾਰਿਆ ਤਾਂ ਉਥੇ ਹਲਚਲ ਹੋ ਗਈ ਤੇ ਕੁਝ ਲੋਕ ਇਧਰ-ਉਧਰ ਖਿਸਕ ਗਏ। ਇਸ ਦੇ ਨਾਲ ਹੀ ਸੀਬੀਆਈ ਨੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਸੀਬੀਆਈ ਦੀ ਟੀਮ ਨੇ ਗਿੱਲ ਰੋਡ ਅਤੇ ਸ਼ਿਮਲਾਪੁਰੀ ਵਿੱਚ ਵੀ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਟੀਮ ਨੂੰ ਇਨ੍ਹਾਂ ਕਾਲ ਸੈਂਟਰਾਂ ਤੋਂ ਕੁਝ ਰਿਕਾਰਡ ਵੀ ਮਿਲੇ ਹਨ।

Facebook Comments

Trending