Connect with us

ਪੰਜਾਬੀ

ਮੱਤੇਵਾੜਾ ਜੰਗਲ ਵਿਖੇ ਟੈਕਸਟਾਈਲ ਹੱਬ ਬਣਾਉਣ ਦਾ ਸੀਪੀਆਈ ਵਲੋਂ ਵਿਰੋਧ, ਸੰਘਰਸ਼ ਦੀ ਕੀਤੀ ਹਮਾਇਤ

Published

on

CPI opposes construction of textile hub at Mattewara forest, supports struggle

ਲੁਧਿਆਣਾ : ਮੱਤੇਵਾੜਾ ਦੇ ਜੰਗਲ ਵਿਚ ਟੈਕਸਟਾਈਲ ਹੱਬ ਬਨਾਉਣ ਦੀ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇੱਥੇ ਜਾਰੀ ਇਕ ਬਿਆਨ ਵਿਚ ਪਾਰਟੀ ਆਗੂਆਂ ਨੇ ਕਿਹਾ ਹੈ ਕਿ ਇਸ ਇਲਾਕੇ ਵਿਚ ਹੜ੍ਹ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ । ਇਥੇ ਇਹ ਪ੍ਰੋਜੈਕਟ ਬਹੁਤ ਹੀ ਘਾਤਕ ਸਿੱਧ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਵਾਤਾਵਰਨ ਦਾ ਨੁਕਸਾਨ ਹੋਵੇਗਾ।

ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਆਗੂ ਇਸ ਪ੍ਰੋਜੈਕਟ ਦਾ ਵਿਰੋਧ ਕਰਦੇ ਰਹੇ ਹਨ ਅਤੇ ਲੋਕਾਂ ਤੋਂ ਵੋਟਾਂ ਇਸ ਵਿਸ਼ਵਾਸ ਨਾਲ ਲਈਆਂ ਕਿ ਉਨ੍ਹਾਂ ਦੀ ਸਰਕਾਰ ਆਉਣ ‘ਤੇ ਉਹ ਇਸ ਪ੍ਰੋਜੈਕਟ ਨੂੰ ਨਹੀਂ ਲੱਗਣ ਦੇਣਗੇ। ਇਸ ਇਲਾਕੇ ਦੇ ਲੋਕ ਹੁਣ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ । ਸਰਕਾਰ ਨੂੰ ਚਾਹੀਦਾ ਹੈ ਕਿ ਜੋ ਥਾਵਾਂ ਪਹਿਲਾਂ ਹੀ ਫੋਕਲ ਪੁਆਇੰਟ ਬਣਾਉਣ ਲਈ ਐਕਵਾਇਰ ਕੀਤੀਆਂ ਹੋਈਆਂ ਹਨ, ਉਥੇ ਇਹੋ ਜਿਹੇ ਪ੍ਰਾਜੈਕਟ ਲਾਏ ਜਾ ਸਕਦੇ ਹਨ।

ਪੰਜਾਬ ਵਿੱਚ ਪਹਿਲਾਂ ਜੰਗਲਾਂ ਹੇਠਲਾ ਰਕਬਾ ਪਹਿਲਾਂ ਹੀ ਬਹੁਤ ਘੱਟ ਹੈ । ਵਾਤਾਵਰਣ ਦੇ ਸੰਤੁਲਨ ਲਈ 33% ਰਕਬਾ ਚਾਹੀਦਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਸਿਰਫ਼ ਚਾਰ ਪ੍ਰਤੀਸ਼ਤ ਤੋਂ ਵੀ ਘੱਟ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਇੰਡਸਟਰੀ ਲਗਾਉਣ ਦੇ ਹੱਕ ਵਿੱਚ ਹਨ। ਪਰ ਇਹੋ ਜਿਹੀ ਇੰਡਸਟਰੀ ਜਿਸ ਨੇ ਪਾਣੀ ਨੂੰ ਪਲੀਤ ਕਰਨਾ ਹੈ ਅਤੇ ਵਾਤਾਵਰਨ ਦਾ ਘਾਣ ਕਰਨਾ ਹੈ, ਦੇ ਖਿਲਾਫ ਹਨ।

Facebook Comments

Trending