Connect with us

ਅਪਰਾਧ

ਪੰਜਾਬ ‘ਚ ਨਹੀਂ ਰੁਕ ਰਿਹਾ ਗਊ ਤ.ਸਕਰੀ ਦਾ ਕਾਰੋਬਾਰ, ਗਾਵਾਂ ਨਾਲ ਭਰੇ ਟਰੱਕ ਸਮੇਤ 2 ਗ੍ਰਿਫਤਾਰ

Published

on

ਲੁਧਿਆਣਾ: ਥਾਣਾ ਲਾਡੋਵਾਲ ਦੀ ਪੁਲਿਸ ਨੇ ਅੱਜ ਗੈਰ-ਕਾਨੂੰਨੀ ਢੰਗ ਨਾਲ ਗਾਵਾਂ ਦੀ ਢੋਆ-ਢੁਆਈ ਕਰਨ ਵਾਲੇ ਇੱਕ ਕੈਂਟਰ ਚਾਲਕ ਅਤੇ ਉਸਦੇ ਇੱਕ ਸਾਥੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਵੀਰ ਇੰਦਰ ਸਿੰਘ ਬੈਨੀਵਾਲ ਨੇ ਦੱਸਿਆ ਕਿ ਯੂਨਾਈਟਿਡ ਕਾਊ ਪ੍ਰੋਟੈਕਸ਼ਨ ਟੀਮ ਪੰਜਾਬ ਦੇ ਮੁਖੀ ਦਰਸ਼ਨ ਕੁਮਾਰ ਪੁੱਤਰ ਭਾਨ ਸਿੰਘ ਵਾਸੀ ਨਿਊ ਬਸੰਤ ਵਿਹਾਰ ਕਲੋਨੀ ਕਾਕੋਵਾਲ ਰੋਡ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ | ਉਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਅੱਜ ਹੰਬੜਾ ਇਕ ਕੈਂਟਰ ਚਾਲਕ ਸੜਕ ਵਾਲੇ ਪਾਸੇ ਤੋਂ ਅੰਬਾਲਾ ਵੱਲ ਗਊਆਂ ਨੂੰ ਨਜਾਇਜ਼ ਤੌਰ ‘ਤੇ ਲਿਜਾ ਰਿਹਾ ਹੈ।ਇਸ ਤੋਂ ਬਾਅਦ ਪੁਲਿਸ ਨੇ ਦਰਸ਼ਨ ਕੁਮਾਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਇੱਕ ਕੈਂਟਰ ਚਾਲਕ ਨੂੰ ਪਿੰਡ ਬੱਗਾ ਕਾਲਾ ਪੁਲ ਨੇੜੇ ਰੋਕਿਆ ਤਾਂ ਉਕਤ ਕੈਂਟਰ ‘ਚੋਂ ਇੱਕ ਵਿਅਕਤੀ ਗੱਡੀ ‘ਚੋਂ ਛਾਲ ਮਾਰ ਕੇ ਫਰਾਰ ਹੋ ਗਿਆ।

ਪੁਲੀਸ ਨੇ ਕੈਂਟਰ ਚਾਲਕ ਰਣਧੀਰ ਸਿੰਘ ਪੁੱਤਰ ਵੇਦ ਪ੍ਰਕਾਸ਼ ਨਰੇਸ਼ ਕੁਮਾਰ ਪੁੱਤਰ ਇੰਦਰਰਾਜ ਸਿੰਘ ਵਾਸੀ ਅਬੋਹਰ ਨੂੰ ਮੌਕੇ ’ਤੇ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਪੁਲੀਸ ਨੇ ਕੈਂਟਰ ਦੀ ਤਲਾਸ਼ੀ ਲਈ ਤਾਂ ਕੈਂਟਰ ਦੇ ਪਿਛਲੇ ਹਿੱਸੇ ਵਿੱਚੋਂ 9 ਗਾਵਾਂ ਅਤੇ ਇੱਕ ਵੱਛਾ ਬਰਾਮਦ ਹੋਇਆ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਮਗਰੋਂ ਪੁਲੀਸ ਕੈਂਟਰ ਨੂੰ ਥਾਣਾ ਲਾਡੋਵਾਲ ਲੈ ਕੇ ਆਈ ਅਤੇ ਕੇਸ ਦਰਜ ਕਰ ਲਿਆ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਸਾਰੀਆਂ ਗਊਆਂ ਨੂੰ ਗਊਸ਼ਾਲਾ ‘ਚ ਛੱਡ ਦਿੱਤਾ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

Facebook Comments

Trending