ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਕਾਲੋਨੀਆਂ/ ਇਮਾਰਤਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਵੀ ਗੈਰ ਕਾਨੂੰਨੀ ਉਸਾਰੀਆਂ/ ਕਾਲੋਨੀਆਂ ਇਮਾਰਤੀ ਸ਼ਾਖਾ ਵਲੋਂ ਢਾਹ ਦਿੱਤੀਆਂ ਗਈਆਂ।
ਸੀਨੀਅਰ ਟਾਊਨ ਪਲਾਨਰ ਸੁਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਰਿਕਵਰੀ ਤੇਜ ਕਰਨ ਅਤੇ ਗੈਰ ਕਾਨੂੰਨੀ ਉਸਾਰੀਆਂ/ ਕਾਲੋਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ ਤੋਂ ਬਾਅਦ ਮੰਗਲਵਾਰ ਤੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਦਰਜਨਾਂ ਗੈਰ ਕਾਨੂੰਨੀ ਉਸਾਰੀਆਂ/ ਕਾਲੋਨੀਆਂ ਢਾਹ ਦਿੱਤੀਆਂ ਹਨ।
ਉਨ੍ਹਾਂ ਦੱਸਿਆ ਕਿ ਸਹਾਇਕ ਨਿਗਮ ਯੋਜਨਾਕਾਰ ਰੋਡ ‘ਤੇ ਬਿਨ੍ਹਾਂ ਮਨਜੂਰੀ ਬਣ ਰਹੀ ਕਾਲੋਨੀ ਢਾਹ ਦਿੱਤੀ। ਉਨ੍ਹਾਂ ਦੱਸਿਆ ਕਿ ਜੋਨ ਬੀ. ਦੇ ਸਹਾਇਕ ਨਿਗਮ ਯੋਜਨਵਾਰ ਕੁਲਜੀਤ ਸਿੰਘ ਮਾਂਗਟ ਦੀ ਅਗਵਾਈ ਹੇਠ ਗਈ ਟੀਮ ਵਲੋਂ ਵਿਜੇ ਨਗਰ, ਸਵਤੰਤਰ ਨਗਰ ਅਤੇ ਨਿਊ ਸੁਭਾਸ਼ ਨਗਰ ਵਿਚ ਹੋ ਰਹੀਆਂ ਗੈਰ ਕਾਨੂੰਨੀ ਉਸਾਰੀਆਂ ਢਾਹ ਦਿੱਤੀਆਂ।