Connect with us

ਕਰੋਨਾਵਾਇਰਸ

ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ, 10 ਲੋਕਾਂ ਨੇ ਤੋੜਿਆ ਦਮ ਤੇ 6481 ਦੀ ਰਿਪੋਰਟ ਆਈ ਪਾਜ਼ੇਟਿਵ

Published

on

Corona rage continues in Punjab, 10 killed, 6481 reported positive

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਪੰਜਾਬ ’ਚ ਖ਼ਤਰਨਾਕ ਰੂਪ ਧਰਦਿਆਂ 10 ਲੋਕਾਂ ਦੀ ਜਾਨ ਲੈ ਲਈ। ਪਿਛਲੇ 24 ਘੰਟਿਆਂ ’ਚ 6481 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 906, ਲੁਧਿਆਣਾ ’ਚ 724, ਜਲੰਧਰ ’ਚ 654, ਐੱਸ. ਏ. ਐੱਸ. ਨਗਰ ’ਚ 974, ਪਠਾਨਕੋਟ ’ਚ 522, ਅੰਮ੍ਰਿਤਸਰ ’ਚ 480, ਫਤਿਹਗੜ੍ਹ ਸਾਹਿਬ ’ਚ 145, ਗੁਰਦਾਸਪੁਰ ’ਚ 264, ਹੁਸ਼ਿਆਰਪੁਰ ’ਚ 571, ਬਠਿੰਡਾ ’ਚ 172, ਰੋਪੜ ’ਚ 285, ਤਰਨਤਾਰਨ ’ਚ 61, ਫਿਰੋਜ਼ਪੁਰ ’ਚ 111, ਸੰਗਰੂਰ ’ਚ 101, ਮੋਗਾ ’ਚ 24, ਕਪੂਰਥਲਾ ’ਚ 183, ਬਰਨਾਲਾ ’ਚ 40, ਫਾਜ਼ਿਲਕਾ ’ਚ 52, ਸ਼ਹੀਦ ਭਗਤ ਸਿੰਘ ਨਗਰ 71, ਫਰੀਦਕੋਟ 45, ਮਾਨਸਾ 61, ਮੁਕਤਸਰ ’ਚ 35 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 6,36,243 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16702 ਲੋਕਾਂ ਦੀ ਮੌਤ ਹੋ ਚੁੱਕੀ ਹੈ। 592760 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ।

ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਚਲ ਰਿਹਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਬੰਦ ਹਨ। ਹੋਰ ਵੀ ਕਈ ਪਾਬੰਧਿਆ ਲਾਗੂ ਹਨ।

Facebook Comments

Trending