ਕਰੋਨਾਵਾਇਰਸ
ਭਾਰਤ ’ਚ ਕੋਰੋਨਾ ਪਾਬੰਦੀਆਂ, ਪਾਕਿ ’ਚ ਵਾਹਗਾ ਬਾਰਡਰ ’ਤੇ ਰੀਟ੍ਰੀਟ ਸੈਰੇਮਨੀ ਜਾਰੀ
Published
3 years agoon

ਅੰਮ੍ਰਿਤਸਰ : ਦੁਨੀਆ ਭਰ ’ਚ ਫੈਲੀ ਕੋਰੋਨਾ ਮਹਾਮਾਰੀ ਬਿਮਾਰੀ ਕਾਰਨ ਜਿੱਥੇ ਰੋਜ਼ਾਨਾ ਸੈਂਕੜੇ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ ਤੇ ਲੱਖਾਂ ਲੋਕ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ, ਉਥੇ ਹੀ ਭਾਰਤ-ਪਾਕਿ ਸਰਹੱਦ ’ਤੇ ਹੁੰਦੀ ਝੰਡੇ ਦੀ ਰਸਮ ਰੀਟ੍ਰੀਟ ਮੌਕੇ ਅਟਾਰੀ ਸਰਹੱਦ ’ਤੇ ਕੋਰੋਨਾ ਦੀ ਬਰੇਕ ਲੱਗੀ ਹੋਈ ਹੈ। ਉਧਰ ਦੂਸਰੇ ਪਾਸੇ ਪਾਕਿਸਤਾਨ ਵੱਲ ਕੋਰੋਨਾ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।
ਜਾਣਕਾਰੀ ਮੁਤਾਬਕ ਭਾਰਤ-ਪਾਕਿ ਦਰਮਿਆਨ ਹੁੰਦੀ ਝੰਡੇ ਦੀ ਰਸਮ ਰੀਟ੍ਰੀਟ ਪਿਛਲੇ ਸਮੇਂ ਤੋਂ ਭਾਰਤੀ ਸਾਈਡ ਵਿਖੇ ਬੀਐੱਸਐੱਫ ਵੱਲੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੰਦ ਕਰ ਦਿੱਤੀ ਹੈ। ਰੋਜ਼ਾਨਾ ਭਾਰਤ ਦੀ ਬੀਐੱਸਐੱਫ ਦੇ ਜਵਾਨ ਭਾਵੇਂ ਪਾਕਿਸਤਾਨ ਰੇਂਜਰਾਂ ਵਾਂਗ ਝੰਡੇ ਦੀ ਰਸਮ ਮੌਕੇ ਰੀਟ੍ਰੀਟ ਕਰਦੇ ਹੋਏ ਆਪਣੇ ਦੇਸ਼ ਦਾ ਕੌਮਾਂਤਰੀ ਝੰਡਾ ਸਤਿਕਾਰ ਨਾਲ ਉਤਾਰ ਰਹੇ ਹਨ। ਉਥੇ ਦੂਸਰੇ ਪਾਸੇ ਝੰਡੇ ਦੀ ਰਸਮ ਆਮ ਵਾਂਗ ਪਾਕਿਸਤਾਨੀ ਵਾਹਗਾ ਸਰਹੱਦ ’ਤੇ ਹੋ ਰਹੀ ਹੈ।
ਇੱਥੇ ਦੱਸਣਯੋਗ ਹੈ ਕਿ ਪਾਕਿ ਵਾਲੇ ਪਾਸੇ ਹੁੰਦੀ ਝੰਡੇ ਦੀ ਰਸਮ ਮੌਕੇ ਸ਼ਾਮ ਨੂੰ ਅੱਗੇ ਨਾਲੋਂ ਵੀ ਵਧੇਰੇ ਪਾਕਿਸਤਾਨੀ ਲੋਕ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ ਜਿਨ੍ਹਾਂ ਨੂੰ ਪਾਕਿ ਰੇਂਜਰਜ਼ ਤੇ ਸੈਰ ਸਪਾਟਾ ਵਿਭਾਗ ਵੱਲੋਂ ਮੁਫ਼ਤ ਐਂਟਰੀ ਦੇ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਲਾਹੌਰ ਦੇ ਆਸਪਾਸ ਤੋਂ ਅਟਾਰੀ ਸਰਹੱਦ ਵਿਖੇ ਆਉਣ ਵਾਲੇ ਮੁਸਲਿਮ ਪਰਿਵਾਰਾਂ ਨੂੰ ਪਾਕਿ ਰੇਂਜਰ ਬਿਨਾਂ ਰੋਕ ਟੋਕ ਦੇ ਬੁਲਾ ਰਹੇ ਹਨ ਜਿਸ ਨਾਲ ਅੱਜ ਕੱਲ੍ਹ ਪਾਕਿਸਤਾਨ ਦੀ ਵਾਹਗਾ ਸਰਹੱਦ ’ਤੇ ਸ਼ਾਮ ਨੂੰ ਪਾਕਿਸਤਾਨੀਆਂ ਦੀ ਭਾਰੀ ਚਹਿਲ ਪਹਿਲ ਵੇਖਣ ਨੂੰ ਮਿਲ ਰਹੀ ਹੈ।
You may like
-
ਰਿਟਰੀਟ ਸੈਰੇਮਨੀ ਨੂੰ ਲੈ ਕੇ ਵੱਡਾ ਫੈਸਲਾ, ਕੀਤਾ ਗਿਆ ਇਹ ਬਦਲਾਅ, ਪੜ੍ਹੋ…
-
ਬੀਐਸਐਫ ਨੇ ਮਾ/ਰਿਆ ਪਾ. ਕਿਸਤਾਨੀ ਘੁਸਪੈਠੀਏ, ਤਲਾਸ਼ੀ ਮੁਹਿੰਮ ਜਾਰੀ
-
ਭਾਰਤ-ਪਾਕਿ ਸਰਹੱਦ ‘ਤੇ BSF ਦਾ ਸਰਚ ਆਪਰੇਸ਼ਨ ਜਾਰੀ, ਮਿਲੀ ਵੱਡੀ ਕਾਮਯਾਬੀ
-
ਭਾਰਤ-ਪਾਕਿ ਸਰਹੱਦ ਨੇੜੇ ਦੇਖਿਆ ਗਿਆ ਡਰੋਨ, ਬੀਐਸਐਫ ਨੇ ਕੀਤੀ ਫਾਇਰਿੰਗ ਪਰਤਿਆ ਵਾਪਸ
-
ਡਰੋਨ ਦੀ ਆਵਾਜ਼ ਨਾਲ ਸਰਹੱਦੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ, ਬੀਐਸਐਫ ਅਲਰਟ ਤੇ
-
ਭਾਰਤ-ਪਾਕਿ ਸਰਹੱਦ ‘ਤੇ ਸ਼ੱਕੀ ਹਾਲਾਤਾਂ ‘ਚ ਮਿਲੀ ਕਿਸ਼ਤੀ, ਜਾਂਚ ‘ਚ ਜੁਟੀ BSF ਤੇ ਪੰਜਾਬ ਪੁਲਿਸ