ਲੁਧਿਆਣਾ : ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਲੁਧਿਆਣਾ ਵਿਚ 91 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 69 ਪੀੜ੍ਹਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ ਜਦਕਿ 22 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜਿਲਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ |
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ ਅੱਜ 6 ਜਣਿਆਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ 77 ਸਾਲਾ ਮਿ੍ਤਕ ਮਰੀਜ਼ ਵਾਸੀ ਦਰੇਸੀ ਰੋਡ ਜੋ ਸੀ.ਐਮ.ਸੀ./ਹਸਪਤਾਲ ਵਿਚ, ਦੂਜਾ ਮਿ੍ਤਕ 75 ਸਾਲਾ ਮਰੀਜ਼ ਔਰਤ ਵਾਸੀ ਬੀ ਆਰ ਐਸ ਨਗਰ ਜੋ ਦਿਆਨੰਦ ਹਸਪਤਾਲ ਵਿਚ, ਤੀਜਾ ਮਿ੍ਤਕ 63 ਸਾਲਾ ਮਰੀਜ਼ ਵਾਸੀ ਪਿੰਡ ਸੋਮਲ ਖੇੜੀ ਮਲੌਦ ਜੋ ਦਿਆਨੰਦ ਹਸਪਤਾਲ ਵਿਚ ਦਾਖਲ ਸੀ ਸ਼ਾਮਿਲ ਹੈ।
ਉਕਤ ਮਰੀਜ਼ਾਂ ਤੋਂ ਇਲਾਵਾ ਦੋ ਹੋਰ ਮਿ੍ਤਕ ਮਰੀਜ਼ ਜਿਨ੍ਹਾਂ ‘ਚੋਂ ਇਕ ਸ਼ਿਮਲਾਪੁਰੀ ਨਾਲ ਸਬੰਧਿਤ 29 ਮਿ੍ਤਕ ਅਤੇ ਕਰਨੈਲ ਸਿੰਘ ਨਗਰ ਨਾਲ ਸਬੰਧਿਤ 74 ਸਾਲਾ ਮਿ੍ਤਕ ਵੀ ਸ਼ਾਮਿਲ ਹੈ। ਜ਼ਿਲ੍ਹਾ ਜਲੰਧਰ ਨਾਲ ਸਬੰਧਿਤ ਵੀ ਇਕ ਮਰੀਜ਼ ਦਮ ਤੋੜਨ ਵਾਲਿਆਂ ਵਿਚ ਸ਼ਾਮਿਲ ਹੈ।
ਲੁਧਿਆਣਾ ‘ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ‘ਚੋਂ 106454 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨ ਦੇ ਮੁਕਾਬਲੇ ਅੱਜ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ 97.23 ਫੀਸਦੀ ਤੋਂ ਵਧ ਕੇ 97.32 ਫੀਸਦੀ ਹੋ ਗਈ ਹੈ। ਲੁਧਿਆਣਾ ਨਾਲ ਸਬੰਧਿਤ ਅੱਜ 5 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਪਿੱਛੋਂ ਇਥੇ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ ਕੇ 2257 ਹੋ ਗਿਆ ਹੈ।