Connect with us

ਕਰੋਨਾਵਾਇਰਸ

ਕੋਰੋਨਾ ਪ੍ਰਭਾਵਿਤ 2 ਮਰੀਜ਼ਾਂ ਨੇ ਤੋੜਿਆ ਦਮ, 5 ਨਵੇਂ ਮਾਮਲੇ ਆਏ

Published

on

Corona affected 2 patients died, 5 new cases came

ਲੁਧਿਆਣਾ : ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੋਰੋਨਾ ਜਾਂਚ ਦੌਰਾਨ ਅੱਜ ਲੁਧਿਆਣਾ ਵਿਚ ਸਿਰਫ 5 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 3 ਪੀੜਤ ਮਰੀਜ਼ਾਂ ਦਾ ਸੰਬੰਧ ਜ਼ਿਲ੍ਹਾ ਲੁਧਿਆਣਾ ਨਾਲ ਹੈ, ਜਦਕਿ 2 ਮਰੀਜ਼ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।

ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ‘ਚੋਂ 107213 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਪਿਛਲੇ ਦਿਨ ਦੇ ਮੁਕਾਬਲੇ ਅੱਜ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ 97.79 ਫ਼ੀਸਦੀ ਤੋਂ ਵਧ ਕੇ 97.81 ਫ਼ੀਸਦੀ ਹੋ ਗਈ ਹੈ।

ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਅੱਜ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ, ਜਿਸ ਕਰਕੇ ਜ਼ਿਲ੍ਹੇ ਵਿਚ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਪਿਛਲੇ ਦਿਨ ਵਾਲਾ 2272 ਹੀ ਹੈ, ਜਦਕਿ ਜ਼ਿਲ੍ਹਾ ਲੁਧਿਆਣਾ ਤੋਂ ਬਾਹਰਲੇ ਜ਼ਿਲਿ੍ਆਂ ਅਤੇ ਸੂਬਿਆਂ ਨਾਲ ਸਬੰਧਿਤ 2 ਮਿ੍ਤਕਾਂ ਦੀ ਮੌਤ ਹੋ ਜਾਣ ਪਿੱਛੋਂ ਮਿ੍ਤਕਾਂ ਦੀ ਗਿਣਤੀ ਦਾ ਅੰਕੜਾ ਵਧ 1125 ਹੋ ਗਿਆ ਹੈ।

Facebook Comments

Trending