Connect with us

ਪੰਜਾਬੀ

ਸ਼ੂਗਰ, ਪਾਚਨ, ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ’ਚ ਗੁਣਕਾਰੀ ਹਨ ਧਨੀਆ ਦੇ ਪੱਤੇ

Published

on

Coriander leaves are beneficial in many diseases including diabetes, digestion, high blood pressure

ਧਨੀਏ ਦੇ ਪੱਤਿਆਂ ਦੀ ਵਰਤੋਂ ਭਾਰਤੀ ਖਾਣੇ ’ਚ ਖ਼ੂਬ ਕੀਤੀ ਜਾਂਦੀ ਹੈ। ਅਕਸਰ ਲੋਕ ਧਨੀਏ ਦੇ ਪੱਤਿਆਂ ਦੀ ਚਟਨੀ ਖਾਣਾ ਪਸੰਦ ਕਰਦੇ ਹਨ ਜਾਂ ਇਸ ਦੇ ਪੱਤਿਆਂ ਨੂੰ ਗਾਰਨਿਸ਼ਿੰਗ ਲਈ ਵਰਤਦੇ ਹਨ। ਧਨੀਏ ਦੇ ਬੀਜਾਂ ਨੂੰ ਸੁਕਾ ਕੇ ਮਸਾਲੇ ਦੇ ਤੌਰ ’ਤੇ ਵੀ ਵਰਤਿਆ ਜਾਂਦਾ ਹੈ, ਜੋ ਭੋਜਨ ਨੂੰ ਸੁਆਦੀ ਬਣਾਉਂਦੇ ਹਨ। ਧਨੀਏ ਦੇ ਪੱਤਿਆਂ ਨੂੰ ਭੋਜਨ ਵਿਚ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਹਰਾ ਧਨੀਆ ਸਿਹਤ ਦਾ ਖ਼ਜ਼ਾਨਾ ਹੈ। ਇਸ ’ਚ ਮੌਜੂਦ ਗੁਣ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ।

ਪਾਚਨ ਤੰਤਰ ਨੂੰ ਰੱਖਦਾ ਦਰੁਸਤ
ਧਨੀਏ ਦੇ ਪੱਤੇ ਪਾਚਨ ਕਿਰਿਆ ਨੂੰ ਦਰੁਸਤ ਰੱਖਣ ਲਈ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ’ਚ ਮੌਜੂਦ ਗੁਣ ਪੇਟ ਸਬੰਧੀ ਸਮੱਸਿਆਵਾਂ ਜਿਵੇਂ ਗੈਸ, ਸੋਜ਼ਿਸ਼ ਆਦਿ ਤੋਂ ਰਾਹਤ ਦਿਵਾਉਣ ’ਚ ਮਦਦਗਾਰ ਹੁੰਦੇ ਹਨ।

ਭਾਰ ਘਟਾਉਣ ਲਈ ਕਾਰਗਰ
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਧਨੀਏ ਦੀ ਵਰਤੋਂ ਕਰ ਸਕਦੇ ਹੋ। ਮਾਹਿਰਾਂ ਅਨੁਸਾਰ ਧਨੀਆ ਦੇ ਬੀਜਾਂ ਨੂੰ ਪਾਣੀ ਵਿਚ ਉਬਾਲੋ, ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਕੋਸਾ ਕਰੋ। ਫਿਲਟਰ ਕਰਨ ਤੋਂ ਬਾਅਦ ਪੀ ਸਕਦੇ ਹੋ, ਇਹ ਡਰਿੰਕ ਵਜ਼ਨ ਘੱਟ ਕਰਨ ’ਚ ਮਦਦਗਾਰ ਸਾਬਿਤ ਹੋ ਸਕਦਾ ਹੈ।

ਹਾਈ ਬਲੱਡ ਪ੍ਰੈਸ਼ਰ ਲਈ ਫ਼ਾਇਦੇਮੰਦ
ਧਨੀਏ ਦੇ ਪੱਤਿਆਂ ’ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਜ਼ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਆਮ ਰੱਖਣ ਵਿਚ ਮਦਦ ਕਰਦਾ ਹੈ।

ਥਾਇਰਾਇਡ ਦੀ ਸਮੱਸਿਆ
ਹਰੇ ਧਨੀਏ ਦੇ ਪੱਤਿਆਂ ਵਿਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਥਾਇਰਾਇਡ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੇ ਹਨ। ਥਾਇਰਾਇਡ ਦੀ ਸਮੱਸਿਆ ’ਚ ਧਨੀਆ ਸਮੂਦੀ ਜਾਂ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ।

ਸ਼ੂਗਰ ਦੇ ਮਰੀਜ਼ਾਂ ਲਈ ਗੁਣਕਾਰੀ
ਇਹ ਖ਼ੂਨ ਵਿਚ ਗਲੂਕੋਜ਼ ਦੇ ਪੱਧਰ ਨੂੰ ਘਟਾਉਣ ’ਚ ਮਦਦ ਕਰਦਾ ਹੈ। ਜੇ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਧਨੀਏ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ।

Facebook Comments

Trending