ਲੁਧਿਆਣਾ : ਸਹਿਯੋਗ ਐਨ. ਜੀ. ਓ. ਦੀ ਨਵੀਂ ਸਥਾਪਿਤ ਜਨਰਲ ਬਾਡੀ ਨਵੀਂ ਪ੍ਰਧਾਨ ਸ੍ਰੀਮਤੀ ਅਰਪਨਾ ਸੱਚਰ ਤੇ ਚੇਅਰਮੈਨ ਡਾ. ਮਨਜੀਤ ਸਿੰਘ ਕੋਮਲ ਅਤੇ ਜਨਰਲ ਸਕੱਤਰ ਜਸਪ੍ਰੀਤ ਮੋਹਨ ਸਿੰਘ ਦੀ ਅਗਵਾਈ ਹੇਠ ਸਹਿਯੋਗ ਐਨ. ਜੀ. ਓ. ਨੇ ਮਨੁੱਖਤਾ ਦੀ ਸੇਵਾ ਸਥਾਨ, ਲੁਧਿਆਣਾ ਦਾ ਦੌਰਾ ਕਰਕੇ ਉਥੇ ਰਹਿੰਦੇ ਸਾਰੇ ਲੋੜਵੰਦਾਂ ਦਾ ਆਸ਼ੀਰਵਾਦ ਲਿਆ।
ਪ੍ਰਧਾਨ ਅਰਪਨਾ ਸੱਚਰ ਨੇ ਕਿਹਾ ਕਿ ਮਨੱੁਖਤਾ ਦੀ ਸੇਵਾ ਲਈ ਗੁਰਪ੍ਰੀਤ ਸਿੰਘ ਨੇ ਜੋ ਕੰਮ ਕੀਤਾ ਹੈ ਉਹ ਬੇਮਿਸਾਲ ਹੈ। ਹਰ ਕਿਸੇ ਨੂੰ ਉਸ ਤੋਂ ਸਿੱਖਣਾ ਪਵੇਗਾ ਕਿ ਮਨੁੱਖਤਾ ਦੇ ਆਧਾਰ ‘ਤੇ ਲੋੜਵੰਦ ਤੇ ਬੇਸਹਾਰਾ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ। ਚੇਅਰਮੈਨ ਡਾ. ਮਨਜੀਤ ਸਿੰਘ ਕੋਮਲ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਨੇ ਸਮਾਜ ਦੇ ਹਰ ਕੋਨੇ ਤੋਂ ਧੋਖੇ ਦਾ ਸ਼ਿਕਾਰ ਹੋਏ ਲੋਕਾਂ ਪ੍ਰਤੀ ਪਿਆਰ ਤੇ ਸਨੇਹ ਫੈਲਾਉਣ ਲਈ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ।
ਨਵੇਂ ਚੁਣੇ ਗਏ ਜਨਰਲ ਸੈਕਟਰੀ ਜਸਪ੍ਰੀਤ ਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਐਨ. ਜੀ. ਓ. ਸਮਾਜ ਵਿਚ ਜਿੱਥੇ ਵੀ ਅਜਿਹਾ ਹੋਇਆ ਹੋਵੇਗਾ, ਸਹਿਯੋਗ ਹਮੇਸ਼ਾ ਅਜਿਹੇ ਨੇਕ ਕਾਰਜ ਦੇ ਨਾਲ ਖੜ੍ਹਾ ਰਹੇਗਾ। ਇਸ ਮੌਕੇ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਉਥੇ ਰਹਿ ਰਹੇ ਵਿਅਕਤੀਆਂ ਲਈ ਟੀ-ਸ਼ਰਟਾਂ ਦਿੱਤੀਆਂ ਤੇ ਭਵਿੱਖ ‘ਚ ਵੀ ਲੋੜ ਪੈਣ ‘ਤੇ ਹੋਰ ਮਦਦ ਦੇਣ ਦਾ ਭਰੋਸਾ ਦਿੱਤਾ।
ਪ੍ਰਧਾਨ ਅਰਪਨਾ ਸੱਚਰ ਨੇ ਵੀ ਸਹਿਯੋਗ ਐਨ. ਜੀ. ਓ. ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗਰੁੱਪ ਦੇ ਹੋਰ ਮੈਂਬਰ ਐਡਵੋਕੇਟ ਜਪਪ੍ਰੀਤ ਕੌਰ, ਐਡਕੋਕੇਟ ਰਜਿੰਦਰ ਵੜੈਚ, ਮੁੱਖ ਅਧਿਆਪਕ ਸੰਦੀਪ ਸਿੰਘ, ਮੀਤ ਪ੍ਰਧਾਨ ਪ੍ਰੀਤੀ ਬਾਤਿਸ਼, ਸਰਬਜੀਤ ਸਿੰਘ ਸੈਣੀ, ਮਨਜੀਤ ਕੋਰ ਸੈਣੀ, ਸੁਖਦੇਵ ਸਿੰਘ ਪਨੇਸਰ, ਮਲਕੀਤ ਸਿੰਘ ਕਲਸੀ ਆਦਿ ਹਾਜ਼ਰ ਸਨ।