Connect with us

ਪੰਜਾਬੀ

ਜ਼ਿਲ੍ਹਾ ਟਾਸਕ ਫੋਰਸ ਵੱਲੋ ਬਾਲ ਮਜਦੂਰੀ ਦੀ ਰੋਕਥਾਮ ਲਈ ਲਗਾਤਾਰ ਕਾਰਵਾਈ ਜਾਰੀ

Published

on

Continued action to prevent child labor by the District Task Force

ਲੁਧਿਆਣਾ:  ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਲੁਧਿਆਣਾ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ‘ਤੇ ਕਾਰਵਾਈ ਕਰਦਿਆਂ ਜਿਲ੍ਹੇ ਵਿੱਚ ਬਾਲ ਮਜਦੂਰੀ ਦੀ ਰੋਕਥਾਮ ਲਈ  ਪਿੰਡ ਮੁਸ਼ਕਾਬਾਦ, ਤਹਿਸੀਲ ਸਮਰਾਲਾ ਵਿੱਚ ਰੇਡ ਕੀਤੀ ਗਈ। ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵੱਲੋ 1 ਬੱਚਾ ਬਾਲ ਮਜਦੂਰੀ ਕਰਦਾ ਹੋਇਆ ਰੈਸਕਿਊ ਕਰਵਾਇਆ ਗਿਆ। ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਇਸ ਬੱਚੇ ਨੂੰ ਬਾਲ ਭਲਾਈ ਕਮੇਟੀ, ਲੁਧਿਆਣਾ ਦੇ ਸਾਹਮਣੇ ਪੇਸ਼ ਕੀਤਾ ਗਿਆ।

ਬੱਚੇ ਅਤੇ ਉਸਦੇ ਮਾਤਾ-ਪਿਤਾ/ ਰਿਸ਼ਤੇਦਾਰ ਦੀ ਕਾਊਂਸਲਿੰਗ ਕੀਤੀ ਗਈ ਅਤੇ ਭਵਿੱਖ ਵਿੱਚ ਬਾਲ ਮਜਦੂਰੀ ਕਰਨ ਤੋਂ ਰੋਕਦਿਆਂ ਬੱਚੇ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਟੀਮ ਵਿੱਚ ਸ਼੍ਰੀ ਮੁਬੀਨ ਕੁਰੈਸ਼ੀ ਅਤੇ ਸ਼੍ਰੀ ਸੰਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਡਾ: ਸੰਦੀਪ, ਮੈਡੀਕਲ ਅਫਸਰ, ਲੇਬਰ ਇੰਸਪੈਕਟਰ (ਸ਼ਾਪ ਵਿੰਗ, ਸਮਰਾਲਾ), ਸ਼੍ਰੀ ਵਿਕਾਸ ਸ਼ਰਮਾ (ਤਹਿਸੀਲਦਾਰ ਸਮਰਾਲਾ) ਅਤੇ ਐਸ.ਐਚ.ਓ. ਖੰਘੂੜਾ, ਪੁਲਿਸ ਵਿਭਾਗ ਸਮਰਾਲਾ ਦੇ ਮੈਂਬਰ  ਆਦਿ ਵੀ ਸ਼ਾਮਲ ਸਨ ।

Facebook Comments

Trending