Connect with us

ਪੰਜਾਬੀ

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਕਰੋ ਖੀਰੇ ਦਾ ਸੇਵਨ !

Published

on

Consume cucumber to control high blood pressure!

ਲੋਕ ਗਰਮੀਆਂ ਵਿਚ ਖੀਰੇ ਖਾਣਾ ਪਸੰਦ ਕਰਦੇ ਹਨ, ਜੋ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਸਿਰਫ ਸਰੀਰ ਵਿਚ ਪਾਣੀ ਦੀ ਕਮੀ ਨੂੰ ਹੀ ਨਹੀਂ ਪੂਰਾ ਕਰਦਾ ਹੈ ਬਲਕਿ ਇਹ ਸਰੀਰ ਨੂੰ ਅੰਦਰੋਂ ਠੰਢਕ ਵੀ ਦਿੰਦਾ ਹੈ। 1 ਕੱਪ ਖੀਰੇ (119g) ‘ਚ 14 ਕੈਲੋਰੀ ਅਤੇ 0.2 ਗ੍ਰਾਮ ਫੈਟ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ 115.11 ਗ੍ਰਾਮ ਪਾਣੀ, 2.4 ਮਿਲੀਗ੍ਰਾਮ ਸੋਡੀਅਮ, 2.6 ਗ੍ਰਾਮ ਕਾਰਬੋਹਾਈਡਰੇਟ, 0.8 ਗ੍ਰਾਮ ਡਾਈਟਰੀ ਫਾਈਬਰ, 1.6 ਗ੍ਰਾਮ ਚੀਨੀ, 0.7 ਗ੍ਰਾਮ ਪ੍ਰੋਟੀਨ, 2% ਵਿਟਾਮਿਨ ਏ, 6% ਵਿਟਾਮਿਨ ਸੀ, 2% ਕੈਲਸ਼ੀਅਮ ਅਤੇ 1% ਆਇਰਨ ਹੁੰਦਾ ਹੈ।

ਖੀਰਾ ਖਾਣ ਦਾ ਸਹੀ ਸਮਾਂ ਅਤੇ ਤਰੀਕਾ: ਖੀਰੇ ਖਾਣ ਤੋਂ ਬਾਅਦ ਪਾਣੀ ਨਾ ਪੀਓ। ਇਹ ਦਸਤ ਦਾ ਕਾਰਨ ਬਣ ਸਕਦਾ ਹੈ। ਰਾਤ ਨੂੰ ਖੀਰਾ ਖਾਣ ਤੋਂ ਪਰਹੇਜ਼ ਕਰੋ। ਇਹ ਇਮਿਊਨਿਟੀ ਨੂੰ ਕਮਜ਼ੋਰ ਕਰਦਾ ਹੈ। ਤੁਸੀਂ ਸਵੇਰੇ ਜਾਂ ਦਿਨ ਵੇਲੇ ਖੀਰਾ ਖਾ ਸਕਦੇ ਹੋ। ਸਲਾਦ ਤੋਂ ਇਲਾਵਾ ਤੁਸੀਂ ਸੈਂਡਵਿਚ, ਸਮੂਦੀ ਜਾਂ ਖੀਰੇ ਦੇ ਡੀਟੌਕਸ ਡ੍ਰਿੰਕ ਬਣਾ ਸਕਦੇ ਹੋ ਅਤੇ ਇਸ ਨੂੰ ਡਾਇਟ ‘ਚ ਲੈ ਸਕਦੇ ਹੋ।

ਖੀਰੇ ਖਾਣ ਦੇ ਫਾਇਦੇ…
ਖੀਰੇ ਵਿਚ 95% ਪਾਣੀ ਹੁੰਦਾ ਹੈ ਜੋ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਨਾਲ ਹੀ ਵਿਟਾਮਿਨਾਂ ਵਾਲੇ ਖੀਰੇ ਖਾਣ ਨਾਲ ਸਰੀਰ ਨੂੰ ਦਿਨ ਭਰ ਐਨਰਜ਼ੀ ਮਿਲਦੀ ਹੈ। ਖੀਰੇ ਵਿਚ ਕੋਈ ਕੈਲੋਰੀ ਨਹੀਂ ਹੁੰਦੀ ਹੈ ਅਤੇ ਇਹ ਪਾਚਕ ਤੱਤਾਂ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ ਜੋ ਭਾਰ ਘਟਾਉਣ ਵਿਚ ਮਦਦ ਕਰਦਾ ਹੈ।

ਇਸ ਨਾਲ ਕੋਲੇਸਟ੍ਰੋਲ ਲੈਵਲ ਕੰਟਰੋਲ ਹੁੰਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ। ਖੀਰੇ ਵਿਚ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ ਜਿਸ ਨਾਲ ਭੋਜਨ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਇਸ ਦੇ ਨਾਲ ਹੀ ਇਹ ਪਾਚਨ ਪ੍ਰਣਾਲੀ ਨੂੰ ਵੀ ਸਹੀ ਰੱਖਦਾ ਹੈ ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਨਹੀਂ ਹੁੰਦੀਆਂ।ਖੀਰੇ ਨੂੰ ਰੋਜ਼ ਖਾਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਵਿਚ ਮੌਜੂਦ ਤੱਤ ਹਰ ਤਰ੍ਹਾਂ ਦੇ ਕੈਂਸਰ ਦੀ ਰੋਕਥਾਮ ਵਿਚ ਕਾਰਗਰ ਹਨ। ਖੀਰੇ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਵਧੀਆ ਹੈ। ਇਸ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਅਤੇ ਇਹ ਸਰੀਰ ਨੂੰ ਠੰਡਾ ਰੱਖਦਾ ਹੈ।

Facebook Comments

Trending