ਲੁਧਿਆਣਾ : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ, ਹਲਕਾ ਲੁਧਿਆਣਾ (ਉੱਤਰੀ) ਦੇ ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰ ਸ੍ਰੀ ਪ੍ਰੀਤ ਇੰਦਰ ਬੈਂਸ, ਪੀ.ਸੀ.ਐਸ. ਦੀ ਅਗਵਾਈ ਵਿੱਚ ਸਥਾਨਕ ਦਰੁਗੇਸ਼ਵਰੀ ਬਾਲ ਵਿਦਿਆ ਮੰਦਿਰ ਲੁਧਿਆਣਾ ਵਿਖੇ ਵੋਟਰ ਜਾਗਰੂਕਤਾ ਅਭਿਆਨ ਤਹਿਤ ਵੋਟਰਾਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਦੀ ਵਰਤੋਂ ਬਾਰੇ ਜਾਣੂੰ ਕਰਵਾਇਆ ਗਿਆ।
ਸਵੀਪ ਗਤੀਵਿਧੀ ਦੌਰਾਨ ਵੱਡੀ ਗਿਣਤੀ ਵਿੱਚ ਵੋਟਰਾਂ ਅਤੇ ਸੰਸਥਾ ਦੇ ਕਰਮਚਾਰੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਨ ਵਾਲੇ ਵੋਟਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ ਨਾਲ ਆਪਣੀ ਵੋਟ ਪਾਉਣ ਬਾਰੇ ਜਾਣੂੰ ਕਰਵਾਇਆ ਗਿਆ।
ਇਮ ਮੁਹਿੰਮ ਦੇ ਮੁੱਖ ਉਦੇਸ਼ ਵੱਧ ਤੋਂ ਵੱਧ ਪੀਡਬਲਯ.ੂਡੀ ਵੋਟਰਾਂ, ਨਵੇਂ ਵੋਟਰਾਂ ਅਤੇ ਸੀਨੀਅਰ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਸੁਪਰਵਾਈਜ਼ਰ ਸ੍ਰੀ ਕੁਲਦੀਪ ਗਰਗ, ਸ. ਸਰਬਜੀਤ ਸਿੰਘ, ਰੇਣੂ ਸ਼ਰਮਾ, ਇੰਦੂ ਚੋਪੜਾ, ਸੀਮਾ ਅਤੇ ਨੀਤੂ ਬੂਥ ਲੈਵਲ ਅਧਿਕਾਰੀ ਵੀ ਹਾਜ਼ਰ ਸਨ।