Connect with us

ਪੰਜਾਬੀ

ਹਲਕਾ ਪੂਰਬੀ ਦੇ ਉਮੀਦਵਾਰ ਭੋਲਾ ਗਰੇਵਾਲ ਨੇ ਵਿਵਸਥਾ ਪਰਿਵਰਤਨ ਦਾ ਦਿੱਤਾ ਸੱਦਾ

Published

on

Constituency East candidate Bhola Grewal called for systemic change

ਲੁਧਿਆਣਾ  :  ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਉਮੀਦਵਾਰ ਭੋਲਾ ਗਰੇਵਾਲ ਨੇ ਵੱਖ-ਵੱਖ ਮੀਟਿੰਗਾਂ ਅਤੇ ਘਰ-ਘਰ ਪ੍ਰਚਾਰ ਦੌਰਾਨ ਲੋਕਾਂ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਵਿਵਸਥਾ ਪਰਿਵਰਤਨ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਭਾਣਜੇ ਨੇ ਕਾਲੀ ਕਮਾਈ ਮੰਨ ਲਈ ਹੈ ਇਸ ਲਈ ਮਾਮਾ ਮੁੱਖ ਮੰਤਰੀ ਦਾ ਅਤੇ ਕਾਂਗਰਸ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ। ਉਨ੍ਹਾਂ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਘੇਰਦਿਆਂ ਕਿਹਾ ਕਿ ਇਸਨੂੰ 4000 ਕਰੋੜ ਦੇ ਵਿਕਾਸ ਕਾਰਜ ਕਰਵਾਉਣ ਦਾ ਝੂਠ ਲੈ ਬੈਠਾ ਹੈ।

ਆਏ ਦਿਨ ਵੱਡੀ ਪੱਧਰ ’ਤੇ ਕਾਂਗਰਸ ਦੇ ਵਰਕਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਕੇ ਸਾਡੀ ਜਿੱਤ ਨੂੰ ਵੱਡੀ ਲੀਡ ’ਚ ਬਦਲਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਵਾਰਡ ਨੰ. 16 ਬਾਬਾ ਜੀਵਨ ਸਿੰਘ ਨਗਰ ਵਿੱਚ ਪੂਜਾ ਅਤੇ ਲਖਵਿੰਦਰ ਸਿੰਘ ਲੱਖਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ। ਵਾਰਡ ਨੰਬਰ 16 ਭੋਲਾ ਕਾਲੋਨੀ ਵਿੱਚ ਗੋਬਿੰਦ ਕੁਮਾਰ ਗੁਪਤਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ। ਵਾਰਡ ਨੰਬਰ-10 ਨਿਊ ਭਗਵਾਨ ਨਗਰ ਵਿਚ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਵਿੱਚ ਮੀਟਿੰਗ ਹੋਈ।

ਵਾਰਡ ਨੰਬਰ 15 ਦੀ ਗੁਰੂ ਤੇਗ ਬਹਾਦਰ ਨਗਰ ਕਲੋਨੀ ਵਿੱਚ ਭਰਪੂਰ ਸਿੰਘ ਭੂਰਾ ਦੀ ਅਗਵਾਈ ਹੇਠ ਸ਼ੰਮੀ ਦੇ ਗ੍ਰਹਿ ਵਿੱਚ ਮੀਟਿੰਗ ਹੋਈ। ਵਾਰਡ ਨੂੰ 23 ਫੋਕਲ ਪੁਆਇੰਟ ਰਾਜੀਵ ਗਾਂਧੀ ਕਲੋਨੀ ਵਿੱਚ ਸਤੀਸ਼ ਕੁਮਾਰ ਦੀ ਅਗਵਾਈ ਵਿਚ ਮੀਟਿੰਗ ਕਰਵਾਈ ਗਈ। ਵਾਰਡ ਨੰਬਰ 18 ਸੈਕਟਰ 32 ਵਿੱਚ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ।

Facebook Comments

Trending