Connect with us

ਪੰਜਾਬੀ

ਕਾਂਗਰਸੀ ਵਿਧਾਇਕ ਵੋਟ ਬਟੋਰਣ ਲਈ ਲੋਕਾਂ ਨੂੰ ਬਣਾ ਰਹੇ ਨੇ ਬੇਫਕੂਫ – ਦੇਬੀ

Published

on

Congress MLAs are making people stupid to collect votes - Debi

ਲੁਧਿਆਣਾ :  ਵਿਧਾਨ ਸਭਾ ਸੈਂਟਰਲ ਤੋਂ ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਚੋਣ ਪ੍ਰਚਾਰ ਨੂੰ ਰਫ਼ਤਾਰ ਪ੍ਰਦਾਨ ਕਰਦੇ ਹੋਏ ਵਾਰਡ-63 ਵਿਚ ਵਿਸ਼ਾਲ ਜਨਸਭਾ ਅਤੇ ਵਾਰਡ-57 ਦੇ ਵੱਖ-ਵੱਖ ਖੇਤਰਾਂ ਵਿਚ ਘਰ-ਘਰ ਵਿਚ ਦਸਤਕ ਦੇ ਕੇ ਭਾਜਪਾ ਦੀਆਂ ਨੀਤੀਆਂ ਦੀ ਜਾਣਕਾਰੀ ਦਿੱਤੀ।

ਵਾਰਡ 63 ‘ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਂਟਰਲ ਵਿਚ ਪਿਛਲੇ 10 ਸਾਲਾਂ ਤੋਂ ਲਗਾਤਾਰ ਬਤੌਰ ਵਿਧਾਇਕ ਸਤਾ ਸੁਖ ਹਾਸਲ ਕਰ ਰਹੇ ਕਾਂਗਰਸੀ ਵਿਧਾਇਕ ਵਲੋਂ ਹਲਕੇ ‘ਚ ਕਰਵਾਏ ਝੂਠੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਕਾਂਗਰਸ ਸ਼ਾਸਨ ਵਿਚ ਹੋਏ ਵਿਨਾਸ਼ ਨੂੰ ਵਿਧਾਇਕ ਵਿਕਾਸ ਦੱਸਕੇ ਇਕ ਵਾਰ ਫਿਰ ਤੋਂ ਵੋਟ ਬਟੋਰਣ ਲਈ ਲੋਕਾਂ ਨੂੰ ਬੇਫਕੂਫ ਬਣਾ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਜਲਦੀ ਹੀ ਵਿਧਾਨ ਸਭਾ ਸੈਂਟਰਲ ਵਿਚ ਝੂਠੇ ਵਿਕਾਸ ਦੀ ਪੋਲ ਸਬੂਤਾਂ ਸਹਿਤ ਜਨਤਾ ਦੀ ਅਦਾਲਤ ਵਿੱਚ ਖੋਲੇਗੀ। ਜੀਨਗਰ ਸਮਾਜ ਅਤੇ ਗਜਾਨੰਦ ਸੇਵਾ ਸਮੀਤਿ ਮੈਬਰਾਂ ਨੇ ਦੇਬੀ ਦਾ ਸਿਰੋਪੇ ਭੇਂਟ ਕਰਕੇ ਸਵਾਗਤ ਕੀਤਾ। ਦੂਜੇ ਪਾਸੇ ਉਨ੍ਹਾਂ ਨੇ ਵਾਰਡ – 57 ਵਿਚ ਘਰ ਘਰ ਜਾਕੇ ਪ੍ਰਚਾਰ ਕੀਤਾ ਅਤੇ ਹਲਕੇ ਦੇ ਵਿਕਾਸ ਲਈ ਆਪਣੇ ਵਲੋਂ ਤਿਆਰ ਕੀਤੀਆਂ ਗਈ ਯੋਜਨਾਵਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਜ਼ਿਲ੍ਹਾ ਭਾਜਪਾ ਸਕੱਤਰ ਵਿੱਕੀ ਸਹੋਤਾ, ਮੰਡਲ ਪ੍ਰਧਾਨ ਗੁਰਪ੍ਰੀਤ ਰਾਜੂ, ਮੰਡਲ ਪ੍ਰਧਾਨ ਰਾਜੀਵ ਸ਼ਰਮਾ, ਅਮਿਤ ਸਚੇਦਵਾ, ਸੰਜੈ ਖਟਕ, ਲਲਿਤ ਖੱਤਰੀ, ਮੁਕੇਸ਼ ਖੱਤਰੀ, ਮੁਕੇਸ਼ ਸਿਸੋਦਿਆ, ਵਿੱਕੀ ਡਾਬੀ, ਅਨਮੋਲ ਸਿੰਘ, ਪਰਮ ਗੁੰਬਰ, ਲਲਿਤ ਚੌਹਾਨ, ਸੁਰੇਸ਼ ਖੱਤਰੀ, ਵਿਜੈ ਖਟਕ, ਗੌਤਮ ਗੋਇਲ, ਕਰਨ ਖੱਤਰੀ ਸਹਿਤ ਬੂਥ, ਮੰਡਲ ਅਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਸਹਿਤ ਹੋਰ ਆਗੂ ਤੇ ਵਰਕਰ ਵੀ ਮੌਜੂਦ ਰਹੇ।

Facebook Comments

Trending