Connect with us

ਪੰਜਾਬ ਨਿਊਜ਼

ਕਾਂਗਰਸੀ ਆਗੂ ਦੇ ਘਰ ਛਾਪਾ, ਸਾਬਕਾ ਮੰਤਰੀ ਪਹੁੰਚੇ ਮੌਕੇ ‘ਤੇ, ਜਾਣੋ ਅੱਗੇ ਕੀ ਹੋਇਆ?

Published

on

ਖੰਨਾ : ਖੰਨਾ ਵਿੱਚ ਪੁਲੀਸ ਨੇ ਉੱਤਮ ਨਗਰ ਵਿੱਚ ਨਗਰ ਕੌਂਸਲ ਪ੍ਰਧਾਨ ਤੇ ਕਾਂਗਰਸੀ ਆਗੂ ਕਮਲਜੀਤ ਸਿੰਘ ਲੱਧੜ ਦੇ ਘਰ ਛਾਪਾ ਮਾਰਿਆ। ਹਾਲਾਂਕਿ ਉਕਤ ਛਾਪੇਮਾਰੀ ਕਿਸ ਮਾਮਲੇ ‘ਚ ਕੀਤੀ ਗਈ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਦੂਜੇ ਪਾਸੇ ਛਾਪੇਮਾਰੀ ਤੋਂ ਬਾਅਦ ਭਾਰੀ ਹੰਗਾਮਾ ਹੋਇਆ। ਇਸ ਛਾਪੇਮਾਰੀ ਦਾ ਕਮਲਜੀਤ ਸਿੰਘ ਲੱਧੜ ਦੇ ਪਰਿਵਾਰ ਅਤੇ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ। ਕੁਝ ਸਮੇਂ ਬਾਅਦ ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਏ।ਉਨ੍ਹਾਂ ਛਾਪੇਮਾਰੀ ਕਰਨ ਆਏ ਐਸ.ਐਚ.ਓ ਹਰਦੀਪ ਸਿੰਘ ਨੂੰ ਕਿਹਾ ਕਿ ਪੁਲਿਸ ਪ੍ਰਧਾਨ ਦੀ ਭਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਮਲਜੀਤ ਸਿੰਘ ਲੱਧੜ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਛਾਪੇਮਾਰੀ ਟੀਮ ਕੋਈ ਜਵਾਬ ਨਾ ਦੇ ਸਕੀ ਅਤੇ ਮੌਕੇ ਤੋਂ ਪਰਤ ਗਈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਉਕਤ ਘਟਨਾ ਦੀ ਨਿਖੇਧੀ ਕੀਤੀ ਹੈ।

 

Facebook Comments

Trending